pRo:drsn isMG Print E-mail
inAUjL srvs   
Wednesday, 24 February 2010

inAUXfrk dIaF vwK vwK sMsQfvF vwloN hukmnfmy pUrn qOr qy rwd

ਅਕਾਲ ਤਖਤ ਅੱਗੇ ਹਰ ਸਿੱਖ ਦਾ ਸੀਸ ਝੁਕਦਾ ਹੈ ਪਰ ਅਫਸੋਸ ਸਮੇ ਸਮੇ ਤਖਤਾ ਦੇ ਜਥੇਦਾਰ ਹਕੂਮਤ ਦਾ ਹੱਥਠੋਕਾ ਬਣ ਗਲਤ ਫੈਸਲੇ ਕਰਕੇ ਕੌਮ ਦਾ ਘਾਣ ਕਰਦੇ ਰਹੇ। ਇਸ ਸਮੇ ਵੀ ਜੋ ਨਾਨਕਸ਼ਾਹੀ ਕੈਲੰਡਰ ਦਾ ਵਿਕਰਮੀਕਰਨ ਅਤੇ ਪ੍ਰੋ. ਦਰਸ਼ਨ ਸਿੰਘ ਵਿਰੁਧ ਅਖੌਤੀ ਹੁਕਮਨਾਮੇ ਜਾਰੀ ਹੋਏ ਹਨ ਇਹਨਾ ਨੂੰ ਅਸੀ ਸਮੂਹਕ ਤੌਰ ਤੇ ਰੱਦ ਕਰਦੇ ਹਾ।ਅਸੀ ਸਿੱਖ ਜਗਤ ਨੂੰ ਅਪੀਲ ਕਰਦੇ ਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਜਿਉ਼ਂ ਦਾ ਤਿਉ਼ਂ ਹੀ ਮੰਨਣ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀਆਂ ਸਿੱਖ ਧਰਮ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾਂ ਪਹਿਲਾਂ ਦੀ ਤਰ੍ਹਾ ਸਤਿਕਾਰ ਕਾਇਮ ਰੱਖਣ।ਇਹਨਾ ਜਥੇਦਾਰਾਂ ਵਲੋਂ ਝੂਠ ਦੇ ਆਧਾਰ ਅਤੇ ਸਰਕਾਰੀ ਦਬਾਅ ਥੱਲੇ ਲਏ ਫੈਸਲਿਆ ਦਾ,ਜਦੋ ਇਹ ਉਤਰੀ ਅਮਰੀਕਾ ਦੀ ਧਰਤੀ ਤੇ ਅਉਣਗੇ ਢੁਕਵਾ ਜੁਵਾਬ ਦਿੱਤਾ ਜਾਵੇਗਾ। ਇਹ ਵਿਚਾਰ ਹੇਠ ਦਿੱਤੀਆ ਸਿੱਖ ਸੰਸਥਾਵਾ ਦੇ ਨੁਮਇਦਿਆਂ ਦੇ ਹਨ:-

1.ਝਿਰਮਲ ਸਿੰਘ ਕਮੇਟੀ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
2.ਅਵਤਾਰ ਸਿੰਘ ਕਮੇਟੀ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
3.ਜਸਵਿੰਦਰ ਸਿੰਘ ਕਮੇਟੀ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
4.ਪਰਮਜੀਤ ਸਿੰਘ ਕਮੇਟੀ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
5.ਹਰਨਾਮ ਸਿੰਘ ਸਹਾਇਕ ਸਕੱਤਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
6.ਕੁਲਬੀਰ ਸਿੰਘ ਸਕੱਤਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
7.ਕਲਵਿੰਦਰ ਸਿੰਘ ਪ੍ਰੈਸ ਸਕੱਤਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
8.ਨਵਦੀਪ ਸਿੰਘ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
9.ਸੁਰਜੀਤ ਸਿੰਘ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
10.ਰਾਜਿੰਦਰ ਸਿੰਘ ਖਾਲਸਾ ਸਹਾਇਕ ਸਕੱਤਰ ਟਰੱਸਟ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
11.ਪ੍ਰਮਜੀਤ ਸਿੰਘ ਬੇਗੋਵਾਲ ਸਕੱਤਰ ਸੀਲੈਕਸ਼ਨ ਕਮੇਟੀ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
12.ਸਰਦੂਲ ਸਿੰਘ ਟਰੱਸਟ ਮੈਬਰ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
13.ਮਹਿੰਦਰ ਸਿੰਘ ਗਿਲਜੀਆ ਮੈਬਰ ਸੀਲੈਕਸ਼ਨ ਕਮੇਟੀ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
14.ਅਮਰੀਕ ਸਿੰਘ ਬਿਲਡਿੰਗ ਇਨਚਾਰਜ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
15.ਬਿਸ਼ਨ ਸਿੰਘ ਸਾਬਕਾ ਖਜਾਨਚੀ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
16.ਸਰਵਨ ਸਿੰਘ ਸਾਬਕਾ ਮੀਤ ਪ੍ਰਧਾਨ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
17.ਗੁਰਚਰਨ ਸਿੰਘ ਸਾਬਕਾ ਖਜਾਨਚੀ ਗੁ.ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ
18.ਮਨਮੋਹਨ ਸਿੰਘ ਪ੍ਰਧਾਨ ਬੇਗੋਵਾਲ ਇੰਨ.ਵੈਲਫੇਅਰ ਸੋਸਾਇਟੀ
19.ਰਾਜਿੰਦਰ ਸਿੰਘ ਖਾਲਸਾ ਪ੍ਰਧਾਨ ਸਿੱਖ ਰੈਕੋਗਨਾਜੇਸ਼ਨ ਟਰੱਸਟ
20.ਲਖਵਿੰਦਰ ਸਿੰਘ ਸਕੱਤਰ ਸਿੱਖ ਰੈਕੋਗਨਾਜੇਸ਼ਨ ਟਰੱਸਟ
21.ਸੱਤਪ੍ਰਕਾਸ਼ ਸਿੰਘ ਪ੍ਰੈਸ ਸਕੱਤਰ ਤਲਵੰਡੀ ਸੱਲਾਂ ਵੈਲਫੇਅਰ ਸੋਸਾਇਟੀ
**************************************************************************** 
 suKbIr bfdl aqy akflI afgUaf ny hukmnfmy dI AulMGxf kIqI pr hux jQydfr cuwp ikAuN ?

 

ਅਕਾਲੀ ਆਗੂ ਪ੍ਰੋ: ਦਰਸ਼ਨ ਸਿੰਘ ਨਾਲ ਇੱਕੋ ਵਿਆਹ ’ਚ ਹੋਏ ਸ਼ਾਮਲ ਅਤੇ ਪਾਈ ਰੋਟੀ ਬੇਟੀ ਦੀ ਸਾਂਝ
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਆਗੂ ਆਪਣੇ ਨਿਜੀ ਹਿੱਤ ਪੂਰਨ ਲਈ ਅਕਾਲ ਤਖਤ ਤੋਂ ਹੁਕਮਨਾਮੇ ਤਾਂ ਆਮ ਹੀ ਜਾਰੀ ਕਰਵਾਉਂਦੇ ਰਹਿੰਦੇ ਹਨ ਅਤੇ ਇਸ ਨੂੰ ਸਿੱਖਾਂ ਲਈ ਇਲਾਹੀ ਹੁਕਮ ਦੱਸ ਕੇ ਸਭ ਲਈ ਲਾਜਮੀ ਤੌਰ ’ਤੇ ਮੰਨਣ ਦਾ ਪ੍ਰਚਾਰ ਕਰਦੇ ਰਹਿੰਦੇ ਹਨ ਪਰ ਅੱਜ ਤੱਕ ਇਨਾਂ ਖ਼ੁਦ ਕਿਸੇ ਵੀ ਹੁਕਮਨਾਮੇ ’ਤੇ ਅਮਲ ਨਹੀਂ ਕੀਤਾ। ਮਿਸਾਲ ਦੇ ਤੌਰ ’ਤੇ ਨਿਰੰਕਾਰੀਆਂ, ਭਨਿਆਰੇ ਵਾਲੇ, ਆਸ਼ੂਤੋਸ਼ ਨੂਰਮਹਿਲੀਆ ਅਤੇ ਸੌਦਾ ਡੇਰਾ ਸਿਰਸਾ ਆਦਿ ਵਿਰੁੱਧ ਹੁਕਮਨਾਮੇ ਜਾਰੀ ਕਰਕੇ ਸਿੱਖਾਂ ਨੂੰ ਇਨਾਂ ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਬੰਧ ਨਾ ਰੱਖਣ ਦਾ ਆਦੇਸ਼ ਦਿੱਤਾ ਹੋਇਆ ਹੈ ਪਰ ਇਸ ਦੇ ਬਾਵਜ਼ੂਦ ਅਕਾਲੀ ਦਲ ਦੇ ਆਗੂ ਅਤੇ ਵਰਕਰ ਸ਼ਰੇਆਮ ਅਤੇ ਕਈਆਂ ਹਾਲਾਤਾਂ ਵਿੱਚ ਲੁੱਕ ਛਿਪ ਕੇ ਇਨਾਂ ਦੇ ਡੇਰਿਆਂ ਅਤੇ ਸਤਸੰਗਾਂ ਵਿੱਚ ਹਾਜਰੀ ਭਰਦੇ ਰਹਿੰਦੇ ਹਨ। ਇਨਾਂ ਆਗੂਆਂ ਵਲੋਂ ਹੁਕਮਨਾਮੇ ਦੀ ਕੀਤੀ ਉ¦ਘਣਾ ਦੀ, ਅਕਾਲ ਤਖਤ ’ਤੇ ਕੀਤੀ ਸ਼ਿਕਾਇਤ ਦੇ ਜਵਾਬ ਵਿੱਚ ਇਨਾਂ ਵਿਰੁੱਧ ਕਾਰਵਾਈ ਕਰਨ ਤੋਂ ਅਸਮਰਥ ਅਖੌਤੀ ਜਥੇਦਾਰ ਇਹ ਕਹਿ ਕੇ ਖਹਿੜਾ ਛੁਡਾਉਂਦੇ ਹਨ ਕਿ ਸਿਆਸੀ ਲੋਕਾਂ ਨੇ ਤਾਂ ਹਰ ਥਾਂ ਜਾਣਾ ਹੁੰਦਾ ਹੈ, ਉਨਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਸਕਦੀ। ਲੋਕ ਸਭਾ ਚੋਣਾਂ ਦੌਰਾਨ ਸਿਰਸਾ ਡੇਰੇ ਨਾਲ ਹੋਈ ਸੌਦੇਬਾਜ਼ੀ ਉਪ੍ਰੰਤ ਤਾਂ ਉਨਾਂ ਦੀਆਂ ਨਾਮ ਚਰਚਾਵਾਂ ਸਰਕਾਰੀ ਛੱਤਰੀ ਹੇਠ ਕਰਵਾਈਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂ ਵਾਲਿਆਂ ਵਲੋਂ ਪੰਜਾਬ ਵਿਚਲੇ ਡੇਰੇ ਬੰਦ ਕਰਵਾਉਣ ਲਈ ਹਰ ਐਤਵਾਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ਹੀਦੀ ਜਥੇ ਤੋਰਨ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਉਨਾਂ ਨੂੰ ਅਕਾਲ ਤਖਤ ਤੋਂ ਆਦੇਸ਼ ਵੀ ਜਾਰੀ ਕਰ ਦਿੱਤਾ ਸੀ ਕਿ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਸ਼ਹੀਦੀ ਜਥੇ ਤੋਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਸੌਦਾ ਡੇਰਾ ਵਿਰੁੱਧ ਸਰਗਰਮੀ ਨਾਲ ਸੰਘਰਸ਼ ਚਲਾਉਣ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲੇ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲੇ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰੀਜੀਡਮ ਮੈਂਬਰ ਹਰਪਾਲ ਸਿੰਘ ਚੀਮਾ, ਏਕਨੂਰ ਖ਼ਾਲਸਾ ਫੌਜ ਦੇ ਪੰਜਾਬ ਪ੍ਰਧਾਨ ਬਲਜਿੰਦਰ ਸਿੰਘ ਖ਼ਾਲਸਾ, ਗੁਰੂ ਗ੍ਰੰਥ ਸਾਹਿਬ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮੇਤ ਕਾਫ਼ੀ ਹੋਰ ਸਿੰਘਾਂ ਨੂੰ ਜੇਲਾਂ ਵਿੱਚ ਭੇਜਿਆ ਗਿਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਅੱਜ ਤੱਕ ਜੇਲ ਵਿੱਚ ਨਜਰਬੰਦ ਹਨ। ਜਦੋਂ ਵੀ ਇਸ ਸਬੰਧੀ ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਸਿੰਘ ਤਾਂ ਅਕਾਲ ਤਖਤ ਤੋਂ ਜਾਰੀ ਹੋਇਆ ਹੁਕਮਨਾਮਾ ਲਾਗੂ ਕਰਵਾ ਰਹੇ ਹਨ, ਫਿਰ ਇਨਾਂ ਨੂੰ ਅਕਾਲੀ ਸਰਕਾਰ ਜੇਲ ਵਿੱਚ ਬੰਦ ਕਿਉਂ ਕਰ ਰਹੀ ਹੈ? ਤਾਂ ਉਨਾਂ ਦਾ ਜਵਾਬ ਹੁੰਦਾ ਹੈ ਕਿ ਇਨਾਂ ਨੂੰ ਇਸ ਢੰਗ ਨਾਲ ਤਾਂ ਡੇਰੇ ਅਤੇ ਨਾਮ ਚਰਚਾਵਾਂ ਬੰਦ ਕਰਵਾਉਣ ਲਈ ਨਹੀਂ ਕਿਹਾ ਗਿਆ।
ਪਰ ਜਿਸ ਢੰਗ ਨਾਲ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਅਖੌਤੀ ਸਿੱਖ ਫੈਡਰੇਸ਼ਨੀਆਂ ਨੇ ਅਤਿ ਚੁੱਕੀ ਹੋਈ ਹੈ, ਇਹ ਨਵੇਂ ਯੁੱਗ ਦੇ ਧਰਮ (ਸਿੱਖ ਧਰਮ) ਦੇ ਮੰਨਣ ਵਾਲਿਆਂ ਲਈ ਚੁਣੌਤੀ ਹੈ ਅਤੇ ਬਦਨਾਮ ਕਰਨ ਵਾਲੀ ਹੈ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਪ੍ਰੋ: ਦਰਸ਼ਨ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਨੂੰ ਰੱਬ ਦੀ ਰਜ਼ਾ ਦੱਸ ਰਿਹਾ ਹੈ ਅਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਇਸ ਨੂੰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਗੁਰੂ ਪਿਆਰਿਆਂ ਵਲੋਂ ਕੀਤੀ ਗਈ ਕਾਰਵਾਈ ਦੱਸ ਰਿਹਾ ਹੈ। ਸ: ਮੱਕੜ ਅਤੇ ਸਿੱਖ ਫੈਡਰੇਸ਼ਨੀਆਂ ਵਲੋਂ ਹਰ ਰੋਜ਼ ਦਿੱਤੇ ਜਾ ਰਹੇ ਬਿਆਨ ਕਿ ਪ੍ਰੋ: ਦਰਸਨ ਸਿੰਘ ਨੂੰ ਉਸੇ ਹੀ ਢੰਗ ਨਾਲ ਪੇਸ਼ ਹੋਣਾ ਪਏਗਾ, ਜਿਵੇਂ ਉਨਾਂ ਦੇ ਕਾਰਜਕਾਲ ਦੌਰਾਨ ਸੁਰਜੀਤ ਸਿੰਘ ਬਰਨਾਲਾ ਪੇਸ਼ ਹੋਏ ਸਨ (ਹਾਲਾਂਕਿ ਜੇ ਉਨਾਂ ਦੀ ਯਾਦਾਸ਼ਤ ਇਤਨੀ ਹੀ ਕਮਜੋਰ ਹੈ ਤਾਂ ਇਸ ਨੂੰ ਤਾਜ਼ਾ ਕਰਨ ਲਈ ਉਹ ਸ: ਬਰਨਾਲਾ ਨੂੰ ਹੀ ਪੁੱਛਣ ਦਾ ਕਸ਼ਟ ਵੀ ਨਹੀਂ ਕਰਦੇ ਕਿ ਉਹ ਕਿਸ ਢੰਗ ਨਾਲ ਪੇਸ਼ ਹੋਏ ਸਨ)। ਆਪਣੇ ਆਪ ਨੂੰ ਹੀ ਅਕਾਲ ਤਖਤ ਸਮਝਣ ਵਾਲੇ ਇਹ ਆਗੂ ਤਾਂ ਇੱਥੋਂ ਤੱਕ ਵੀ ਬਿਆਨਬਾਜ਼ੀ ਕਰ ਰਹੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨਿਮਾਣੇ ਸਿੱਖ ਵਾਂਗ ਅਕਾਲ ਤਖਤ ’ਤੇ ਪੇਸ਼ ਹੋਵੇ, ਨਹੀਂ ਤਾਂ ਉਸ ਨੂੰ ਪੇਸ਼ ਹੋਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਪਰ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਨਾਂ (ਅ) ਕਾਲੀਆਂ ਅਤੇ ਫੈਡਰੇਸ਼ਨੀਆਂ ਨੇ ਹੁਕਮਨਾਮੇ ਸਿਰਫ਼ ਦੂਸਰਿਆਂ ’ਤੇ ਲਾਗੂ ਕਰਨੇ ਹਨ ਜਾਂ ਇਨਾਂ ਖ਼ੁਦ ’ਤੇ ਵੀ ਲਾਗੂ ਹੁੰਦੇ ਹਨ?

ਜੇ ਦਿੱਲੀ ਵਿਖੇ ਹੋਏ ਇੱਕ ਵਿਆਹ ਦੀ ਮਿਸਾਲ ਵੇਖੀ ਜਾਵੇ, ਜਿੱਥੇ ਪ੍ਰੋ: ਦਰਸ਼ਨ ਸਿੰਘ ਅਤੇ ਸੁਖਬੀਰ ਬਾਦਲ ਸਮੇਤ ਦਿੱਲੀ ਦੇ ਉਚ ਅਕਾਲੀ ਆਗੂ ਇਕੱਠੇ ਸ਼ਾਮਲ ਹੋਏ ਤਾਂ ਇਹੀ ਪ੍ਰਤੀਤ ਹੁੰਦਾ ਹੈ ਕਿ ਅਕਾਲ ਤਖਤ ਦੇ ਹੁਕਮਨਾਮੇ ਇਨਾਂ ’ਤੇ ਲਾਗੂ ਨਹੀਂ ਹੁੰਦੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਇਆ ਇੰਝ ਕਿ ਦਿੱਲੀ ਦੇ ਇੱਕ ਉੱਘੇ ਉਦਯੋਗਪਤੀ ਨਰਿੰਦਰਪਾਲ ਸਿੰਘ ਪਾਲੀ ਦੀ ਲੜਕੀ ਦੀ ਸ਼ਾਦੀ ਬੀਤੇ ਸਨਿਚਰਵਾਰ ਨੂੰ ਹੋਈ, ਜਿਸ ਵਿੱਚ ਸ਼ਾਮਲ ਹੋਣ ਲਈ ਜਿੱਥੇ ਪ੍ਰੋ: ਦਰਸ਼ਨ ਸਿੰਘ ਨੂੰ ਸੱਦਾ ਮਿਲਿਆ ਸੀ, ਉਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸਰਪ੍ਰਸਤ ਅਵਤਾਰ ਸਿੰਘ ਹਿੱਤ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ ਅਤੇ ਫ਼ਤਹਿਗੜ ਸਾਹਿਬ ਤੋਂ ਦਵਿੰਦਰਪਾਲ ਸਿੰਘ ਪੱਪੂ ਉਰਫ਼ ਉਮਰਨੰਗਲ ਨੂੰ ਵੀ ਸੱਦਾ ਮਿਲਿਆ ਸੀ। ਲੜਕੀ ਦਾ ਅਨੰਦ ਕਾਰਜ ਗੁਰਦੁਆਰਾ ਰਕਾਬ ਗੰਜ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਹੋਇਆ, ਜਿੱਥੇ ਪ੍ਰੋ: ਦਰਸ਼ਨ ਸਿੰਘ ਨੇ ਗੁਰਮਤਿ ਅਨੁਸਾਰ ਲੜਕਾ-ਲੜਕੀ ਨੂੰ ਸਿੱਖਿਆ ਦਿੱਤੀ। ਉਕਤ ਅਕਾਲੀ ਆਗੂ ਉਸ ਵਿਆਹ ਵਿੱਚ ਸ਼ਾਮਲ ਸਨ ਪਰ ਕਿਸੇ ਨੇ ਪ੍ਰੋ: ਦਰਸ਼ਨ ਸਿੰਘ ਦੀ ਉਥੇ ਹਾਜਰੀ ਅਤੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲਣ ’ਤੇ ਇਤਰਾਜ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਪ੍ਰੋ: ਦਰਸ਼ਨ ਸਿੰਘ ਨੂੰ ਧਮਕੀਆਂ ਦੇਣ ਵਾਲੇ ਫੈਡਰੇਸ਼ਨੀਆਂ ਅਤੇ (ਅ) ਕਾਲੀਆਂ ਨੂੰ ਪੁੱਛਿਆ ਕਿ ਜੇ ਪ੍ਰੋ: ਦਰਸ਼ਨ ਸਿੰਘ ਨੂੰ ਬਾਦਲ ਦਲ ’ਚ ਅਸਰ ਰਸੂਖ ਰੱਖਣ ਵਾਲਾ ਕੋਈ ਉਦਯੋਗਪਤੀ ਬੁਲਾ ਲਵੇ ਤਾਂ ਕੀ ਫਿਰ ਉਨਾਂ ’ਤੇ ਹੁਕਮਨਾਮਾ ਲਾਗੂ ਨਹੀਂ ਹੁੰਦਾ? ਭਾਈ ਸਿਰਸਾ ਨੇ ਕਿਹਾ ਕਿ ਕਾਬਜ਼ ਧੜਾ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਮੋਮ ਦੇ ਨੱਕ ਬਣਾ ਕੇ ਆਪਣੇ ਹਿੱਤਾਂ ਅਨੁਸਾਰ ਵਰਤਦਾ ਹੈ, ਜਿਸ ਨੇ ਅਕਾਲ ਤਖਤ ਦੇ ਮਾਨ ਸਨਮਾਨ ਨੂੰ ਭਾਰੀ ਸੱਟ ਲਾਈ ਹੈ। ਉਨਾਂ ਅਕਾਲ ਤਖਤ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਸੁਖਬੀਰ ਸਿੰਘ ਬਾਦਲ ਸਮੇਤ ਉਨਾਂ ਸਮੂਹ ਸਿੱਖਾਂ ਨੂੰ ਅਕਾਲ ਤਖਤ ’ਤੇ ਤਲਬ ਕੀਤਾ ਜਾਵੇ, ਜਿਹੜੇ ਪ੍ਰੋ: ਦਰਸ਼ਨ ਸਿੰਘ ਨਾਲ ਉਸ ਵਿਆਹ ਵਿੱਚ ਸ਼ਾਮਲ ਹੋਏ, ਨਹੀਂ ਤਾਂ ਫਿਰ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਰੱਦ ਕਰਕੇ ਪੰਥ ਵਿੱਚ ਪੈ ਰਹੀ ਫੁੱਟ ਤੋਂ ਬਚਾਉਣ।

****************************************************************************

gurU gRMQ df Kflsf pMQ, nfgpur ‘c pMQk eykqf.

pRo:drsn isMG iKlfP kflf Pqvf rwd.

ਜੇ ਕਾਲਾ ਫਤਵਾ ਵਾਪਸ ਨਾ ਹੋਇਆਂ ਤਾਂ ਸ਼ੀਆ ਤੇ ਸੁੰਨੀ ਵਾਂਗ ਸਿੱਖ ਪੰਥ ਦੋਫਾੜ ਹੋਵੇਗਾ
ਸਾਰੀਆਂ ਕਮੇਟੀਆਂ ਨੇ ਹੁਕਮਨਾਮਾ ਕੀਤਾ ਰੱਦ, ਪ੍ਰੋ. ਦਰਸ਼ਨ ਸਿੰਘ ਦਾ ਸਾਥ ਦਿੱਤਾ ਜਾਵੇਗਾ।
ਪੁਜਾਰੀਆਂ ਨੂੰ ਜਗਾਉਣ ਲਈ ਦਸਤਖਤੀ ਮੁਹਿੰਮ ਅਰੰਭ
ਨਾਗਪੁਰ,(ਮਹਾਰਾਸ਼ਟਰ) 8 ਫਰਵਰੀ, (ਗੁਰਜੰਟ ਸਿੰਘ ਰੂਪੋਵਾਲੀ) : ਪਿਛਲੇ ਦਿਨੀਂ ਮਹਾਨ ਵਿਦਵਾਨ ਤੇ ਗੁਰੂ ਘਰ ਦੇ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸਿਆਸੀ ਲੋਕਾਂ ਅਤੇ ਸੰਤ ਸਮਾਜ ਦੇ ਪ੍ਰਭਾਵ ਅਧੀਨ ਪੰਥ ਵਿਚੋਂ ਜੋ ਛੇਕਣ ਦੀ ਜੋ ਕਾਰਵਾਈ ਕੀਤੀ ਗਈ ਹੈ ਇਸ ਨਾਲ ਪੰਥ ਵਿਚ ਮੱਤਭੇਦ ਪੈਦਾ ਹੋਏ ਹਨ। ਸਿੱਖਾਂ ਵਿਚ ਦੁਬਿਧਾ ਖੜੀ ਹੋਈ ਹੈ ਤੇ ਵੀਚਾਰਵਾਨਾਂ ਵਿਚ ਨਿਰਾਸਤਾ ਪਾਈ ਜਾ ਰਹੀ ਹੈ। ਇਸ ਸਮੇਂ ‘ਚ ਉਭਰਨ ਲਈ ਨਾਗਪੁਰ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵੱਲੋਂ ਐਤਵਾਰ ਰਾਤ ਨੂੰ ਪੰਥਕ ਏਕਤਾ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੇ ਨਾਮ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਨਾਗਪੁਰ ਦੇ ਸਾਰੇ ਕੀਰਤਨੀਏ ਜੱਥਿਆਂ ਨੇ ਕੀਰਤਨ ਦੀ ਹਾਜ਼ਰੀ ਲਵਾਈ ਅਤੇ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵੀਚਾਰ ਸਾਂਝੇ ਕੀਤੇ।
ਸ. ਅਮਰੀਕ ਸਿੰਘ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਅਤੇ ਇਸ ਵਿਚ ਦਰਜ ਬਾਣੀ ਦੇ ਰੁਤਬੇ ਨੂੰ ਘਟਾਉਣ ਲਈ ਦਸਮ ਗ੍ਰੰਥ (ਬਚਿਤ੍ਰ ਨਾਟਕ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਚਾਰਿਆ ਜਾ ਰਿਹਾ ਹੈ। ਸਾਨੂੰ ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1708 ਨੂੰ ਨਂਦੇੜ ਵਿਖੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਹੈ ਅਤੇ ਸਾਨੂੰ ਦ੍ਰਿੜ ਕਰਵਾਇਆ ਕਿ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਤੀਸਰੇ ਪਾਤਸ਼ਾਹ ਜੀ ਦਾ ਪਾਵਨ ਫੁਰਮਾਨ ਵੀ ਹਰ ਸਿੱਖ ਰੋਜ਼ਾਨਾ ਪੜਦਾ ਹੈ ਕਿ ‘ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ’। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਹੋਰ ਗ੍ਰੰਥ ਜਾਂ ਪੁਸਤਕ ਨਾਲ ਤੁਲਨਾ ਕਰਨੀ ਘੋਰ ਅਨਿਆਂ ਅਤੇ ਪੰਥਕ ਰਹਿਤ ਮਰਯਾਦਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋ. ਦਰਸ਼ਨ ਸਿੰਘ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਸ. ਜੋਗਿੰਦਰ ਸਿੰਘ ਬਾਰੇ ਕੀਤੀ ਗਈ ਕਾਰਵਾਈ ਨੂੰ ਵਾਪਸ ਨਾ ਲਿਆ ਗਿਆ ਤਾਂ ਜਿਵੇਂ ਇਸਲਾਮ ਵਿਚ ਵਾਂਗ ਸੀਆ ਤੇ ਸੁੰਨੀ ਦੋ ਫ੍ਰਿਕੇ ਹਨ ਠੀਕ ਓਸੇ ਤਰ੍ਹਾਂ ਸਿੱਖ ਪੰਥ ਵੀ ਦੋਫਾੜ ਹੋ ਜਾਵੇਗਾ।
ਸ. ਪਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਧਰਮ ਨੂੰ ਜਿੰਨੀ ਗੰਭੀਰ ਚਣੌਤੀ ਹੈ, ਓਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੀ। ਕਿਉਂਕਿ ਪਹਿਲਾਂ ਦੁਸ਼ਮਣ ਪ੍ਰਤੱਖ ਤੌਰ ਤੇ ਵਾਰ ਕਰਕੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਸੀ, ਅਤੇ ਸਤਿਗੁਰੂ ਦੀ ਕ੍ਰਿਪਾ ਨਾਲ ਹਾਰ ਵਾਰ ਦੁਸ਼ਮਣ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਖਾਲਸੇ ਨੂੰ ਜੰਗਲਾਂ ਵਿਚ ਰਹਿਣਾ ਪਿਆ, ਫੁੱਲ ਪੱਤੇ ਖਾ ਕੇ ਘੋੜਿਆਂ ਦੀ ਕਾਠੀਆਂ ਤੇ ਗੁਜ਼ਾਰਾ ਕਰਨਾ ਪਿਆ, ਸਿੱਖਰ ਦੇ ਤਸੀਹੇ ਝੱਲੇ, ਬੇਅੰਤ ਕੁਰਬਾਨੀਆਂ ਕੀਤੀਆਂ, ਪਰ ਅੰਤ ਫਤਹਿ ਖਾਲਸੇ ਨੂੰ ਹੀ ਮਿਲੀ। ਅਸਲ ਵਿਚ ਖਾਲਸੇ ਦੇ ਮਗਰ ਤਾਕਤ ਸੀ ਗੁਰਬਾਣੀ ਦੀ, ਗੁਰ ਸਿਧਾਂਤ ਦੀ, ਅਮਲੀ ਗੁਣਾਂ ਨਾਲ ਭਰਪੂਰ ਉੱਚੇ-ਸੁਚੇ ਕਿਰਦਾਰ ਦੀ, ਜਿਸ ਨੇ ਸਿੱਖਾਂ ਨੂੰ ਅਡੋਲ ਰੱਖਿਆ। ਦੁਸ਼ਮਣ ਨੇ ਸਮਝ ਲਿਆ ਕਿ ਜਦ ਤੱਕ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲੋਂ ਨਹੀਂ ਤੋੜਿਆ ਜਾਂਦਾ, ਮਾਣਮੱਤੇ ਸਿੱਖ ਇਤਿਹਾਸ ਨਾਲੋਂ ਅਲੱਗ ਨਹੀਂ ਕੀਤਾ ਜਾਂਦਾ ਓਨੀ ਦੇਰ ਸਿੱਖ ਨਹੀਂ ਮੁਕ ਸਕਦੇ।
ਏਸੇ ਸੋਚੀ ਸਮਝੀ ਚਾਲ ਰਾਹੀਂ ਦੁਸ਼ਮਣ ਜਮਾਤ ਨੇ ਲੁਕਵੇਂ ਰੂਪ ਵਿਚ ਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਵਾਇਆ ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿੱਖ ਨੂੰ ਦੂਰ ਕਰਨ ਲਈ ਸਰਵਉੱਚ ਸਿੱਖ ਸੰਸਥਾਵਾਂ ਨੂੰ ਵਰਤ ਕੇ, ਸਿੱਖ ਪ੍ਰਚਾਰਕਾਂ ਨੂੰ ਲਾਲਚ ਦੇ ਕੇ ਅਤੇ ਕਈ ਭੇਖੀ ਅਤੇ ਪਾਖੰਡੀ ਸੰਤ ਬਾਬਿਆਂ ਨੂੰ ਇਹ ਕੰਮ ਸੌਪਿਆ ਗਿਆ ਹੈ। ਅੱਜ ਕੱਲ ਇਹ ਹਮਲਾ ਪੂਰੇ ਜ਼ੋਰਾਂ ਤੇ ਹੈ। ਇਸ ਲਈ ਇਹ ਵੀ ਜ਼ਰੂਰੀ ਹੈ ਕਿ ਗੁਰਬਾਣੀ ਤੋਂ ਦੂਰ ਜਾ ਰਹੇ ਸਿੱਖਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇ ਸਾਨੂੰ ਸਾਰਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਯਤਨ ਕਰਨਾ ਚਾਹੀਦਾ ਹੈ।
ਗਲਤ ਫੈਸਲੇ ਲੈਣ ਵਾਲੇ ਪੁਜਾਰੀਆਂ ਨੂੰ ਜਗਾਉਣ ਲਈ ਨਾਗਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਦਸਤਖਤੀ ਮੁਹਿੰਮ ਵੀ ਅਰੰਭ ਕੀਤੀ ਗਈ ਹੈ। ਪਹਿਲੇ ਦਿਨ ਹੀ ਹਜ਼ਾਰਾਂ ਸਿੱਖਾਂ ਨੇ ਦਸਤਖਤ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਲਏ ਗਏ ਸਟੈਂਡ ਨਾਲ ਸਹਿਮਤੀ ਪ੍ਰਗਟਾਈ ਹੈ। ਜਲਦ ਹੀ ਇਹ ਸਾਈਨ ਕਰਕੇ ਵੱਖ ਵੱਖ ਤਖ਼ਤਾਂ ਦੇ ਪੁਜਾਰੀਆਂ ਨੂੰ ਭੇਜੇ ਜਾਣਗੇ।
ਸਿਰਫ ਇਕ ਕਮੇਟੀ ਨੂੰ ਛੱਡ ਕੇ ਬਾਕੀ ਨਾਗਪੁਰ ਦੀਆਂ ਸਮੂਹ ਗੁਰਦਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਅਤੇ ਪਤਵੰਤਿਆਂ ਵੱਲੋਂ ਇਕ ਮਤੇ ਵਿਚ ਕਿਹਾ ਗਿਆ ਹੈ ਕਿ ਸਿਆਸੀ ਲੋਕਾਂ ਅਤੇ ਸੰਤ ਸਮਾਜ ਦੇ ਪ੍ਰਭਾਵ ਅਧੀਨ ਅਖੌਤੀ ਜਥੇਦਾਰਾਂ ਵੱਲੋਂ ਮਹਾਨ ਵਿਦਵਾਨ ਤੇ ਗੁਰਮਤਿ ਦੇ ਵਿਆਖਿਆਕਾਰ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਛੇਕਣ ਦੀ ਜੋ ਕਾਰਵਾਈ ਕੀਤੀ ਗਈ ਹੈ ਅਸੀਂ ਇਸ ਦੀ ਪੁਰਜੋਰ ਨਿਖੇਧੀ ਕਰਦੇ ਹਾਂ। ਪ੍ਰੋ. ਦਰਸ਼ਨ ਸਿੰਘ ਜੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸਰਬਉਚਤਾ ਲਈ ਯਤਨਸ਼ੀਲ ਹਨ ਅਤੇ ਸਿੱਖ ਰਹਿਤ ਮਰਯਾਦਾ ਅਤੇ ਨਾਨਕਸਾਹੀ ਕੈਲੰਡਰ ਦੇ ਪੂਰਨ ਹਮਾਇਤੀ ਹਨ ਇਸ ਲਈ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਸਮੂਹ ਪ੍ਰਬੰਧਕਾਂ ਤੇ ਸੰਗਤਾਂ ਦੀ ਮੰਗ ਹੈ ਕਿ ਇਹ ਹੁਕਮਨਾਮਾ ਵਾਪਸ ਲਿਆ ਜਾਵੇ ਤਾਂ ਜੋ ਪੰਥ ਵਿਚ ਪੂਰਨ ਏਕਤਾ ਕਾਇਮ ਰਹਿ ਸਕੇ। ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਸਹਿਮਤੀ ਪ੍ਰਗਟਾਈ ਹੈ ਉਨ੍ਹਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਨਾਨਕਪੁਰਾ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਦਰਬਾਰ, ਬੁੱਧ ਨਗਰ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਨਗਰ, ਨਾਗਪੁਰ, ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਨਗਰ,ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ, ਰਾਮਦਾਸ ਪੇਠ, ਨਾਗਪੁਰ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਣੀ ਦੁਰਗਾਵਤੀ ਚੌਂਕ, ਪੰਚਸ਼ੀਲ, ਨਾਗਪੁਰ, ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀਵਾੜੀ, ਨਾਗਪੁਰ, ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ,ਲੱਕੜ ਗੰਜ, ਨਾਗਪੁਰ, ਗੁਰਦੁਆਰਾ ਪੰਜਾਬੀ ਲਾਈਨ,ਪੰਜਾਬੀ ਲਾਈਨ, ਨਾਗਪੁਰ, ਗੁਰਦੁਆਰਾ ਗੁਰੂ ਅਰਜੁਨ ਸਾਹਿਬ ਜੀ,ਭਗਤ ਸਿੰਘ ਨਗਰ, ਨਾਗਪੁਰ, ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਨਗਰ, ਨਾਗਪੁਰ, ਇਸਤਰੀ ਸਤਸੰਗ ਸਭਾ ਨਾਗਪੁਰ, ਨਿਆਰਾ ਖਾਲਸਾ, ਨਾਗਪੁਰ ਇਕਾਈ, ਸਿੱਖ ਨੌਜਵਾਨ ਸਭਾ,ਨਾਗਪੁਰ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਗਤਕਾ ਅਖਾੜਾ, ਗੁਰਮਤਿ ਪ੍ਰਚਾਰ ਸੰਸਥਾ ਨਾਗਪੁਰ ਤੋਂ ਇਲਾਵਾ ਪੱਤਤਵੰਤੇ ਸੱਜਣਾਂ ਨੇ ਉਪਰੋਕਤ ਮਤੇ ਤੇ ਸਹੀ ਪਾਈ ਹੈ।

*********************************************

 hAumY aDIn ho ky jQydfrF vwloN apxfeI jf rhI soc kOm leI Gfqk

 ਸਿਮਰਨਜੀਤ ਸਿੰਘ ਮਾਨ

ਇਸ ਗੱਲ ਤੋਂ ਕੋਈ ਵੀ ਸਿੱਖ ਮੁਨੱਕਰ ਨਹੀਂ ਹੋ ਸਕਦਾ ਕਿ, ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚੋ ਤਿੰਨ ਬਾਣੀਆਂ ਜਾਪੁ ਸਾਹਿਬ, ਚੌਪਈ ਸਾਹਿਬ ਤੇ ਸਵੱਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਤੇ ਰਚਨਾਵਾਂ ਵਿੱਚੋਂ ਹਨ। ਪਰ ਜਦੋਂ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਗਏ ਹਨ ਕਿ “ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹਿ” ਫਿਰ ਕਿਸੇ ਹੋਰ ਗ੍ਰੰਥ, ਪੋਥੀ ਜਾਂ ਦੇਹਧਾਰੀ ਗੁਰੂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨਾ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਅਵੱਗਿਆ ਕਰਨ ਦੇ ਤੁੱਲ ਹੀ ਕਾਰਵਾਈ ਹੈ। ਦਸ਼ਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ੁਸੋਭਿਤ ਕਰਨ ਦੀ ਜਿ਼ੱਦ ਕਰਨ ਵਾਲੇ, ਕੇਵਲ ਆਪਣੀ ਅਕਲ ਦਾ ਹੀ ਜਨਾਜ਼ਾ ਨਹੀਂ ਕੱਢ ਰਹੇ ਬਲਕਿ ਅਜਿਹਾ ਕਰਕੇ ਭਰਾ ਮਾਰੂ ਜੰਗ ਨੂੰ ਬੜਾਵਾ ਦੇਣ ਦੀ ਬੱਜਰ ਗੁਸਤਾਖੀ ਵੀ ਕਰ ਰਹੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ, ਸਿੱਖ ਕੌਮ, ਸੰਤ ਸਮਾਜ ਅਤੇ ਪ੍ਰੋ: ਦਰਸ਼ਨ ਸਿੰਘ ਵਿਚਕਾਰ ਨਾਨਕਸ਼ਾਹੀ ਕੈਲੰਡਰ, ਦਸ਼ਮ ਗ੍ਰੰਥ ਦੇ ਵਿਸ਼ੇ ਉੱਤੇ ਕੌਮ ਵਿੱਚ ਸ਼ੁਰੂ ਹੋਈ ਭਰਾ-ਮਾਰੂ ਜੰਗ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜ਼ਾਹਿਰ ਕੀਤੇ। ਉਨ੍ਹਾ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਫਿਰ ਤੋਂ ਤਬਦੀਲੀ ਕਰਕੇ ਬਿਕ੍ਰਮੀ ਬਣਾਉਣਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ ਨੂੰ ਸ਼ੁਸੋਭਿਤ ਕਰਨਾ, ਰਹਿਤ ਮਰਿਯਾਦਾ ਸੰਬੰਧੀ ਉੱਠੇ ਵਿਵਾਦ, ਮੀਰੀ-ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਕਾਇਮ ਰੱਖਣ, ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਢੰਗ ਤਰੀਕਿਆਂ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਦੀ ਕੌਮੀ ਮਹੱਤਤਾ ਤੇ ਹੋ ਰਹੀ ਦੁਰਵਰਤੋਂ, ਧਰਮ ਉੱਤੇ ਰਾਜਸੀ ਸੋਚ ਦਾ ਹਾਵੀ ਹੋ ਜਾਣ ਦੀ ਮੰਦਭਾਗੀ ਕਾਰਵਾਈ, ਗੁਰੂ ਦੀ ਗੋਲਕ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ ਆਦਿ ਬਹੁਤ ਸਾਰੇ ਅਹਿਮ ਕੌਮੀ ਤੇ ਪੰਥਕ ਮੁੱਦੇ ਹਨ। ਜਿਨ੍ਹਾ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬੈਠ ਕੇ ਕੌਮ ਵਿੱਚ ਵਿਚਰ ਰਹੇ ਸਿਧਾਂਤਕ ਤੇ ਕੌਮੀ ਸੋਚ ਉਤੇ ਪਹਿਰਾ ਦੇਣ ਵਾਲੇ ਧਾਰਮਿਕ ਖਿਆਲਾਤਾਂ ਵਾਲੇ ਬੁੱਧੀਜੀਵੀਆਂ, ਵਿਦਵਾਨਾਂ ਉਤੇ ਅਧਾਰਿਤ ਇੱਕ ਕਮੇਟੀ ਬਣਾ ਕੇ ਤੇ ਸਮੁੱਚੇ ਪੰਥਕ ਗਰੁੱਪਾਂ ਦੀ ਪ੍ਰਵਾਨਗੀ ਨਾਲ ਕੋਈ ਸਾਰਥਕ ਹੱਲ ਕੱਢਦੇ ਹੋਏ ਇਨ੍ਹਾ ਉੱਠੇ ਮੁੱਦਿਆਂ ਦਾ ਅੰਤ ਕਰਨਾ ਬਣਦਾ ਹੈ। ਉਨ੍ਹਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਗ ਮਾਲਾ ਦੇ ਸੰਬੰਧ ਵਿੱਚ ਉੱਠੇ ਵਿਵਾਦ ਨੂੰ ਹੱਲ ਕਰਨ ਲਈ ਕਮੇਟੀ ਬਣਾਈ ਗਈ ਸੀ ਜਿਸਦੇ ਗਿਆਨੀ ਗੁਰਬਚਨ ਸਿੰਘ ਜੀ ਮੁਖੀ ਦਮਦਮੀ ਟਕਸਾਲ ਵੀ ਮੈਬਰ ਸਨ। ਜੇਕਰ ਉਦੋਂ ਇਹ ਕਮੇਟੀ ਉੱਠੇ ਵਿਵਾਦ ਨੂੰ ਹੱਲ ਕਰ ਸਕਦੀ ਹੈ ਤਾਂ ਹੁਣ ਅਜਿਹੀ ਵਿਦਵਾਨਾਂ ਦੀ ਕਮੇਟੀ ਕਿਉਂ ਨਹੀਂ ਬਣਾਈ ਜਾਂਦੀ?
ਸ: ਮਾਨ ਨੇ ਆਪਣੇ ਬਿਆਨ ਵਿੱਚ ਅੱਗੇ ਚੱਲ ਕੇ ਕਿਹਾ ਕਿ ਜੇਕਰ ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੇ ਗੈਰ ਸਿਧਾਂਤਕ ਹੁਕਮਾਂ ਨੂੰ ਮੰਨ ਕੇ ਤਾਨਾਸ਼ਾਹੀ ਸੋਚ ਉੱਤੇ ਅਮਲ ਕਰਕੇ ਕਿਸੇ ਵੀ ਸਿੱਖ ਨੂੰ ਪੰਥ ਵਿੱਚੋਂ ਛੇਕਣ ਵਾਲੇ ਦਿਸ਼ਾਹੀਣ ਹੁਕਮਨਾਮਿਆਂ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਤਾਂ ਅਸੀਂ ਪ੍ਰੋ: ਦਰਸ਼ਨ ਸਿੰਘ ਵਰਗੀ ਸਖਸੀਅਤ ਵੱਲੋਂ ਪੰਜਾਬੀ ਦੇ ਮੋਹਾਲੀ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਅਖਬਾਰ ਤੇ ਚੰਡੀਗੜ੍ਹ ਤੇ ਜਲੰਧਰ ਦੇ ਅਲਾਸ਼ੀਨ ਡਰਾਇੰਗ ਰੂਮਾਂ ਵਿੱਚ ਬੈਠ ਕੇ ਸਿੱਖ ਕੌਮ ਸੰਬੰਧੀ ਭੰਬਲਭੁਸੇ ਪਾਉਣ ਵਾਲੇ ਆਪੂ ਬਣੇ ਕਈ ਅਖੌਤੀ ਬੁੱਧੀਜੀਵੀਆਂ ਦੀ ਪੰਥ ਮਾਰੂ ਸੋਚ ਨਾਲ ਖੜੋ ਕੇ ਲਾਈਨ ਵਾਹੁਣ ਅਤੇ ਦਸ਼ਮ ਗ੍ਰੰਥ ਸੰਬੰਧੀ ਬੇਲੋੜਾ ਵਿਵਾਦ ਖੜਾ ਕਰਨ ਤੇ ਸਿੱਖ ਕੌਮ ਨੂੰ ਭਰਾ ਮਾਰੂ ਜੰਗ ਵਿੱਚ ਉਲਝਾਉਣ ਦੇ ਅਪਣਾਏ ਜਾ ਰਹੇ ਕੌਮ ਵਿਰੋਧੀ ਢੰਗ- ਤਰੀਕਿਆਂ ਨਾਲ ਵੀ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਦੂਸਰਾ ਇਹ ਭਰਾ ਮਾਰੂ ਜੰਗ ਹੋਣ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਰਾਜਸੀ ਹਕੂਮਤ ਪੰਜਾਬ ਸਰਕਾਰ ਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਕਾਬਿਜ਼ ਬਾਦਲ ਦਲੀਏ ਅਤੇ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਅਖੌਤੀ ਬੁੱਧੀਜੀਵੀ ਅਜਿਹੇ ਸਮੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ “ਸ਼ਬਦ ਗੁਰੂ” ਤੋਂ ਸੇਧ ਲੈਣ ਦੀ ਬਜਾਏ ਕਦੀ ਮੋਹਾਲੀ ਅਖਬਾਰ ਤੇ ਕਦੀ ਜਲੰਧਰੀ ਅਖਬਾਰ ਦੇ ਐਡੀਟਰਾਂ ਤੋਂ ਸੇਧਾਂ ਲੈਣ ਲੱਗ ਪਏ ਹਨ। ਜਿਹਨਾਂ ਨੂੰ ਸਿੱਖੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸਲੀਅਤ ਵਿੱਚ ਇਹ ਭਰਾ ਮਾਰੂ ਜੰਗ ਇਹਨਾਂ ਦੋਵਾਂ ਪੰਜਾਬੀ ਅਖਬਾਰਾਂ ਦੀ ਹੀ ਦੇਣ ਹੈ। ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਧਾਰਮਿਕ ਤੌਰ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਆਸੀ ਤੌਰ ਤੇ ਮੀਰੀ ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਮਾਨਦਾਰੀ ਨਾਲ ਸਮਰਪਿਤ ਹੋਣਾ ਪਵੇਗਾ। ਉਨ੍ਹਾ ਕਿਹਾ ਕਿ ਕੌਮ ਵਿੱਚ ਉੱਠਣ ਵਾਲੇ ਵਿਵਾਦਾਂ ਦਾ ਹੱਲ ਗੁਰੂ ਸਾਹਿਬਾਨ ਨੇ “ਸ਼ਬਦ ਗੁਰੂ” ਰਾਹੀਂ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ। ਲੋੜ ਕੇਵਲ ਸਹੀ ਰੂਪ ਵਿੱਚ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਹੈ। ਅਜਿਹੇ ਮੁੱਦਿਆਂ ਅਤੇ ਵਿਵਾਦਾਂ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹੋਏ, ਸਰਵ ਪ੍ਰਵਾਨਿਤ ਢੰਗਾਂ, ਸਿਧਾਂਤਾਂ ਤੇ ਸੋਚ ਦੀ ਵਰਤੋਂ ਕਰਕੇ ਹੀ ਹੱਲ ਹੋਣਾ ਚਾਹੀਦਾ ਹੈ, ਨਾ ਕਿ ਅਖਬਾਰਾਂ ਤੇ ਮੀਡੀਏ ਵਿੱਚ ਸਿੱਖ ਕੌਮ ਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਜਾਂ ਇੱਕ ਦੂਸਰੇ ਵਿਰੁੱਧ ਤੌਹੀਨ ਪੂਰਵਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉੱਤੇ ਹੇਠੀ ਕਰਾਉਣ ਤੇ ਭਰਾ ਮਾਰੂ ਜੰਗ ਨੂੰ ਉਤਸ਼ਾਹਿਤ ਕਰਨ ਦੀ ਮੰਦਭਾਗੀ ਕਾਰਵਾਈ ਕਰਕੇ।
ਉਨ੍ਹਾ ਕਿਹਾ ਕਿ ਅਸੀਂ (ਸਿੱਖ ਕੌਮ) ਵੀ ਦੋਸ਼ੀ ਹਾਂ ਜੋ ਅਜੇ ਤੱਕ ਪੂਰਨ ਸੁਚੇਤ ਹੀ ਨਹੀਂ ਕਿਉਂਕਿ 30 ਅਗਸਤ 2009 ਨੂੰ ਸਿੱਖ ਕੌਮ ਦੀ ਪਾਰਲੀਮੈਂਟ, ਐਸ.ਜੀ.ਪੀ.ਸੀ ਦੀ ਮਿਆਦ ਖਤਮ ਹੋ ਚੁੱਕੀ ਹੈ। ਉਸਦੀਆਂ ਚੋਣਾਂ ਕਰਾਉਣ ਲਈ ਸਿੱਖ ਕੌਮ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾ ਕਿਹਾ ਕਿ ਜੇਕਰ ਹਿੰਦੂ ਕੌਮ ਜਾਂ ਜਮਹੂਰੀਅਤ ਪਸੰਦ ਮੁਲਕਾਂ ਵਿੱਚ ਉੱਥੋ ਦੀਆਂ ਪਾਰਲੀਮੈਂਟ ਜਾਂ ਅਸੈਬਲੀ ਦੀ ਮਿਆਦ ਦਾ ਇੱਕ ਦਿਨ ਵੀ ਉੱਪਰ ਟੱਪ ਜਾਂਦੀ, ਤਾਂ ਉਹ ਲੋਕ ਕਦੋ ਦੇ ਸੜਕਾਂ ਤੇ ਨਿਕਲ ਚੁੱਕੇ ਹੁੰਦੇ। ਉਨ੍ਹਾ ਕਿਹਾ ਕਿ ਜੇਕਰ ਸਿੱਖ ਕੌਮ ਸੁਚੇਤ ਨਹੀਂ ਹੋਵੇਗੀ ਤਾਂ ਬਿੱਲੇ ਨੇ ਤਾਂ ਦੁੱਧ ਪੀ ਹੀ ਜਾਣਾ ਹੈ। ਸਾਡੇ ਲੀਡਰ ਤਾਂ ਏਜੰਸੀਆਂ ਦੇ ਇਸ਼ਾਰੇ ‘ਤੇ ਕੌਮ ਵਿਰੋਧੀ ਕਾਰਵਾਈਆਂ ਵਿੱਚ ਮਸ਼ਰੂਫ ਹਨ ਤੇ ਕੌਮ ਅਜੇ ਵੀ ਸੁੱਤੀ ਪਈ ਹੈ। ਉਨ੍ਹਾ ਕਿਹਾ ਕਿ ਉਪਰੋਕਤ ਦੋਵੇਂ ਅਖਬਾਰ ਤੇ ਕੁਝ ਗਿਣਤੀ ਦੇ ਅਖੌਤੀ ਬੁੱਧੀਜੀਵੀ ਸਿੱਖ ਕੌਮ ਨੂੰ ਆਪਣੇ ਮੁੱਖ ਨਿਸ਼ਾਨੇ “ਖਾਲਿਸਤਾਨ” ਵੱਲ ਦੇ ਰੁੱਖ ਤੋਂ ਮੋੜ ਕੇ ਫਜ਼ੂਲ ਦੇ ਵਿਵਾਦਾਂ ਵਿੱਚ ਉਲਝਾਉਣ ਵਿੱਚ ਲੱਗੇ ਹੋਏ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਕੌਮ ਨੂੰ ਭੰਬਲਭੂਸਿਆਂ ਵਿੱਚ ਫਸਾਉਣ ਦੀ ਬਜਾਏ 12 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਉੱਤੇ ਕੇਂਦਰਿਤ ਹੋ ਕੇ ਹੁੰਮ ਹੁੰਮਾ ਕੇ ਪਹੁੰਚਣਾ ਚਾਹੀਦਾ ਹੈ ਅਤੇ ਕੌਮ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਹੋਰ ਵਧੇਰੇ ਦ੍ਰਿੜਤਾ ਦੇਣੀ ਚਾਹੀਦੀ ਹੈ। 

*****************************************************************

jQydfr, iswK isDFqF dy pihrydfr nhIN blik kfql, aqy bfdl pirvfr dy pYrF dIaF juqIaF hn.

 

awj dy qKqF dy jQydfr, qKqF dy isDFqF dy pihrydfr nhIN blik qKqF dy isDFqF dy kfiql hn. qKqF dy aKOqI jQydfrF ny iswK kOm nMU isrP 5 ihisaF ‘c hI nhI blik 50 qoN vwD BfgF ‘c vMz idwqf hoieaf hY, ijs nfl iswK ivroDI qfkqF hor vI mjLbUq hoeI jf rhIaF hn. awj dy jQydfr akflI PUlf isMG dI soc dy vfrs nhIN blik arUV isMG dI krUr soc dy vfrs hn. awj dy jQydfr, iswK kOm leI jQydfr nhIN blik, isafsI lokF dIaF Dfrimk vysvfvF hn aqy iswK ivroDI qfkqF(afr aYs aYs) dIaF rKYlF hn. iswK kOm leI akfl qKq sfihb jI dy isDFq kImqI hn nf ik isrP jQydfr df lyvl. akfl qKq sfihb jI df (aKOqI) jQydfr aqy sRo:guR:pR:kmytI df (aKOqI)pRDfn, bfdl akflI dl, bfdl pirvfr dy pYr dIaF juqIaF hn. bfdl pirvfr aqy bfdl akflI dl, iswK ivroDI qfkqF ihMdU awqvfdI afr aYs aYs aqy bIjypI dIaf kwTpuqlIaf hn.

ihMdUsqfnI jQydfro, ihMdI ihMdU ihMdUsqfnI awqvfd vfry quhfzy kI ivcfr hn. Pilkr PotoaF dyK ky qolo aqy bolo? http://www.flickr.com/photos/20357212@N04/

iswK ivroDI Pilkr PotoaF dyKx leI kilk kro:-

http://www.flickr.com/photos/22229019@N04/

gurU goibMd isMG jI mhfrfj ny mMsdF nMU guriswKI dy psfr leI afp Qfipaf sI pr msMdF dIaF guriswKI dy ivroD ‘c gqIivdIaF nMU muwK rwK ky gurU sfihb jI ny msMdF nMU ijAUNdy sfiVaf vI sI. TIk iesy qrHF hI guriswKF dIaF BfrIaF kurbfnIaF dy rfhIN akflI dl hoNd ‘c afieaf sI pr awj akflI dl dy aKOqI ivDfqf aqy mYNbr, msMdF qoN vI vwD igrfvt ‘c cly gey hn, ies leI ienHF nMU vI hr qrIky lqfiVaf ‘qy pCfiVaf jfxf cfIdf hY.

alI bfbf gFDI cflI cor, Pilkr PotoaF dyKx leI kilk kro:-

http://www.flickr.com/photos/28100615@N07/

iswK ieiqhfs aMdr suinhrI aqy kfly pMny kuwJ ies qrHF ibafn krdy hn.

*sRomxI kmytI dy pRDfn aqy qKqF dy jQydfrF dy nfm, awj dy aKOqI akflI dl dy ivDfqf dI jyb ‘coN inkldy hn, ies dy nfl Kflsf pMQ dy isDFqF df kql idn idhfVy Cryafm kIqf jf irhf hY.

*akfl qKq sfihb jI dy (aKOqI) jQydfr vwloN, jrnl zfier nMU idwqf isropfA iswK kOm ny pRvfn nhIN kIqf sI, blik ivroDqf kIqI sI.

*akfl qKq sfihb jI dy (aKOqI) jQydfr vwloN, iswK kOm nMU lwv kusL dI aOlfd khy jfx nMU pRvfn nhIN kIqf sI, blik ivroDqf kIqI sI.

*akfl qKq sfihb jI dy (aKOqI) jQydfr vwloN, jMUn 1984 ‘c drbfr sfihb aMimRqsr AuWpr, sRI akfl qKq sfihb AuWpr kIqy gey ihMdU awqvfd dy hmly smyN ikhf sI ik ieQy sB TIk Tfk hY koeI nuksfn nhIN hoieaf iswK sMgqF sFqI bxfeI rwKx, iswK sMgqF ny ienHF bolF nMU pRvfn nf kridaF aqy ienHF bolF dI pRvfh nf kridaF, Kfilsqfn dI pRfpqI df sMGrsL jfrI rwiKaf hoieaf hY.

*qKqF dy jQydfrF dy kUV awgy sMq jrnYl isMG jI Kflsf iBMzrF vfilaF ny nf JuwkidaF vMgfr ky ikhf sI, ik isMG sihbfno qusIN myry iKlfP Pqvf jfrI krnf cfhMudy ho, kr skdy ho, kr dyvo. pr ienF Xfd rwiKA ik nbyVf swc df hI hoxf hY. sMqF dI vMgfr qoN bfad hukmnfmf hI jfrI nhIN sI ho sikaf. (ieh sfrI vfrqf sMq jrnYl isMG jI dy lYkcrF ivwc mOjUd hY) (ieh spIc dl Kflsf alfieMs pfs vI mOjUd hY).

*awj hukmnfmy jfrI krn vfly sfry jQydfr, kI akfl qKq sfihb jI dI rihq mirXfdf nMU mMndy hn. jy ieh sfry jQydfr

iewk akfl qKq sfihb jI dI mirXfdf dy DfrnI nhIN hn qF ienHF vwloN jfrI kIqy hukmnfimaF nMU smuwcI iswK kOm ikvyN mMn skdI hY?

*guriswKI isDFqF aMdr qlfk sLbd nMU koeI QF nhIN pr aKOqI jQydfr iekbfl isMG iewk qoN vwD aOrqF nMU qlfk dyx qoN vfad vI pMj isMG sfihbfnF ‘c bYTdf hY. aYsy ivakqI dy dsqKqF vfly hukmnfmy nMU iswK kOm ikvyN mMn skdI hY?

*hukmnfmy isrP akfl qKq sfihb qoN hI jfrI ho skdy hn nf ik iksy hor qKqF qoN pr iekbfl isMG ny qKq ptnf sfihb qoN hukmnfmy jfrI krky akfl qKq sfihb jI dy isDFqF nMU swt mfrI hoeI hY. akfl qKq sfihb jI dy isDFqF nMU swt mfrn vfly ivakqI dy dsqKqF vfly hukmnfmy nMU iswK kOm ikvyN mMn skdI hY?

*iswK kOm dy sfry Kfs aqy afm gurU Gr isrP gurU gRMQ sfihb jI nMU hI smripq hn, iesy leI pMjfb dy sfry qKqF qy dsm gRMQ nMU pRkfsL nhIN kIqf jFdf. pr ptnf sfihb aqy hjLUr sfihb dy jQydfrF ny smucI iswK kOm dy srbwq Kflsy rfhIN dsm gRMQ vfry pRvfngI lYx qoN ibnF hI, qKq sihbfnF qy gurU gRMQ sfihb jI dy brfbr dsm gRMQ nMU pRkfsL krky, guriswKI isDFqF df kql kIqf hY. aYsy kfql jQydfrF dy dsqKqF hyT hukmnfmy nMU iswK kOm ikvyN mMn skdI hY?

*guriswKI isDFqF ivwc gurU gRMQ sfihb jI agy tlIaF KVkf ky afrqI nhIN kIqI jFdI pr hjUr sfihb aYsf kIqf jFdf hY. hjUr sfihb dy aYsy jQydfr dy dsqKqF vfly hukmnfmy nMU iswK kOm ikvyN mMn skdI hY?

*guriswKI isDFqF aMdr blI lYx jF dyx dI sKq mnfhI hY pr qKq hjUr sfihb qy bkiraF dI blI leI jFdI hY. bkiraF dI blI cVvfAux vfly qKq hjUr sfihb dy jQydfr dy dsqKqF vfly hukmnfmy nMU iswK kOm ikvyN mMn skdI hY?

*awj iswKI isDfqF ‘c iqlk dI sKqI nfl mMnfhI hY pr hjUr sfihb bkry Jtk ky (insLfn sfihb, pflkI sfihb, afid nMU) bkry dy lhU nfl iqlk lgfey jFdy hn. hjUr sfihb dy aYsY jQydfr dy dsqKqF vfly hukmnfmy nMU iswK kOm ikvyN mMn skdI hY?

*1887 ‘c isMG sBf lihr dy moZI pRo:gurmuK isMG jI nMU pMQ ‘coN Cykx df hukmnfmf jfrI kIqf igaf sI. 1914 ‘c bjbj Gft dy sLhIdf nMU iswK mMnx qoN ienkfr krn vflf hukmnfmf jfrI kIqf igaf sI. ienHF iswK ivroDI hukmnfimaF nMU iswK kOm ny mMnx qoN ienkfr kIqf aqy smF pf ky ieh jfrI hoey hukmnfmy vfps lYxy pey sn. TIk iesy qrF hI bIqy ieiqhfs dI rosnI ‘c hux vI qkrIbn 95% iswK kOm ny pRo:drsn isMG iKlfP jfrI hoey hukmnfmy nMU mMnx qoN ienkfr kr idwqf hY.

*iswK kOm dI vwKrI hoNd df pRgtfvf krn vfly, nfnksLfhI kYlMzr dI nslGfq krn vfly ienHF jQydfrf dy dsqKqF vfly, pRo:drsn isMG dy iKlfP hukmnfmy nMU iswK kOm ikvyN mMn skdI hY?

*pRo:drsn isMG iKlfP jfrI hoey hukmnfmy nMU qkrIbn 95%iswK kOm vwloN rwd krn df Bfv ik pRo:drsn isMG dy ivcfrF rfhIN dsm gRMQ dI hoNd nMU gurU gRMQ sfihb jI dy brfbr pRkfsL krn nMU mUloN hI rwd krnf hY.

*smuwcI iswK kOm ny pRo:drsn isMG iKlfP jfrI hoey hukmnfmy nMU mUloN hI rwd krky, msMd pRxflI vwloN Qfpy hoey jQydfrF nMU aqy sRo:gu:pR:kmytI dy pRDfn nMU iswK kOm aqy Kflsf pMQ ivcoN hI Cyk idwqf hY.

*6 jMUn 2008 nMU akfl qKq sfihb qoN hukmnfmf jfrI hoieaf sI ik dsm gRMQ nMU gurU df drjf sQfipq nhIN hoieaf ies leI ies nMU gurU gRMQ sfihb jI dy brfbr pRkfsL nhIN kIqf jf skdf. hukmnfmf jfrI hox dy bfvjUd dsm gRMQ nMU gurU gRMQ sfihb jI dy brfbr, hjUr sfihb aqy ptnf sfihb ivKy qKqF qy pRkfsL kIqf jFdf hY. Kflsf jI qKqF dy jQydfr afp hI hukmnfmy jfrI krky afp hI AunHF dI AulMGxf krI jFdy hn. hux aYsy jQydfrF vwloN pRo:drsn isMG iKlfP jfrI hoey hukmnfmy nMU iswK kOm ikvyN mMn skdI hY?

*6 jMUn 2008 nMU akfl qKq sfihb qoN hukmnfmf jfrI hoieaf sI ik dsm gRMQ nMU gurU gRMQ sfihb jI dy brfbr pRkfsL nhIN kIqf jf skdf. pr bfad ivwc ienHF isMG sihbfnF ny hI hjUr sfihb jf ky pRkfsL hoey dsm gRMQ agy mwQf tyikaf sI. afpxy hukmF dI afp hI, hukm adUlI krn vfly ienHF jQydfrF dy dsqKqF hyT jfrI hox vfly hukmnfimaF nMU iswK kOm ikvyN mMn skdI hY?

not:-Kflsf jI, iswK ivroDI qfkqF qoN iswK kOm nMU bcfAux leI aqy msMd pRxflI qoN iswK kOm nMU ajLfd krfAux leI hux vkq af igaf hY. pMjfb Kfilsqfn aMdr hr pRkfr dI cox pRikiraf ‘coN ienHF nMU lqfVn aqy pCfVn leI, iewk gRMQ, iewk pMQ, iewk rihq mirXfdf, dI kfiemI leI smuwcI iswK kOm nMU pRo:drsn isMG dI agvfeI kbUlxI cfhIdI hY aqy gurduafrf suDfr lihr dI kfiemI leI, 1984 vflf Drm XuwD morcf jfrI rwKxf cfhIdf hY.

gurU gRMQ qy gurU pMQ dI syvf ivwc

nf mYN ihMdUsqfnI, nf mYN pfiksqfnI, mYN hF KfilsqfnI.

prmjIq isMG dfKf

pRDfn

dl Kflsf alfieSs

510-774-5909

************************************

 qKqF dy jQydfr Dfrimk vysvfvF

ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਹੋਰ ਸ਼ਖ਼ਸੀਅਤਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਅਜਿਹਾ ਕਰਨ ਦਾ ਮਤਲਬ ਹੈ ਕਿ ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਵਜੋਂ ਬਿਆਨ ਦੇ ਰਿਹਾ ਹੈ। ਪਰ ਇਸ ਤੋਂ ਇਕ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਕਾਰਵਾਈਆਂ ਅਤੇ ਅਖੌਤੀ ਹੁਕਮਨਾਮਿਆਂ ਦਾ ਫ਼ੈਸਲਾ ਅਵਤਾਰ ਸਿੰਘ ਮੱਕੜ ਹੀ ਕਰਦਾ ਹੈ ਤੇ ਮੱਕੜ ਖ਼ੁਦ ਬਾਦਲ ਤੋਂ ਹਦਾਇਤਾਂ ਲੈਂਦਾ ਹੈ ਅਤੇ ਬਾਦਲ ਆਰ.ਐਸ.ਐਸ. ਤੋਂ। ਉਨ੍ਹਾਂ ਕਿਹਾ ਕਿ ਇਹ ਗ੍ਰੰਥੀ ਧਾਰਮਿਕ ਵੇਸਵਾਵਾਂ ਵਾਂਗ ਵਿਚਰ ਰਹੇ ਹਨ। ਇਹ ਟੁਕੜ-ਬੋਚ ਬੰਦ ਕਮਰਿਆਂ ਵਿਚੋਂ ਨਫ਼ਰਤਨਾਮੇ ਜਾਰੀ ਕਰਦੇ ਹਨ ਤੇ ਪੰਥ ਇਨ੍ਹਾਂ ਦੇ ਪੁਤਲੇ ਸਾੜ ਕੇ ਖੁਲ੍ਹੇ ਮੈਦਾਨ ਵਿਚ ਇਨ੍ਹਾਂ ਨੂੰ ਰੱਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਗ੍ਰੰਥੀ ਪੂਰਨ ਸਿੰਘ, ਵੇਦਾਂਤੀ ਤੇ ਗੁਰਬਚਨ ਸਿੰਘ ਨੇ ਬਾਦਲ ਵਿਰੋਧੀਆਂ ਨਾਲ ਹਮੇਸ਼ਾ ਧਾਰਮਿਕ ਮਾਫ਼ੀਆ ਗੈਂਗ ਦੇ ਗੁੰਡੇ ਮੁਖੀਆਂ ਵਾਂਗ ਵਤੀਰਾ ਕੀਤਾ ਹੈ। ਇਹ ਸਾਰੇ ਗੁਰੁ ਦੇ ਗੁਨਹਗਾਰ ਹਨ।
ਉਨ੍ਹਾਂ ਸਿੱਖ ਆਗੂਆਂ ਨੂੰ ਅਰਜ਼ ਕੀਤੀ ਹੈ ਕਿ ਉਹ ਇਨ੍ਹਾਂ ਗ੍ਰੰਥੀਆਂ ਦੇ ਜ਼ੁਲਮਨਾਮੇ (ਹੁਕਮਨਾਮੇ ਨਹੀਂ) ਦੀ ਕਦੇ ਪਰਵਾਹ ਨਾ ਕਰਿਆ ਕਰਨ। ਮੱਕੜ ਤੇ ਪੁਜਾਰੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿਮਘ ਵਾਂਗ ਬਾਕੀ ਸਿੱਖ ਹਸਤੀਆਂ ਵੀ ਇਨ੍ਹਾਂ ਕੋਲ ਪੇਸ਼ ਹੋਣ ਦਾ ਸੁਫ਼ਨਾ ਵੀ ਨਹੀਂ ਲੈ ਸਕਦੀਆਂ। ਇਨ੍ਹਾਂ ਗੁੰਡਾ ਸੋਚ ਵਾਲੀਆਂ ਰਖੈਲਾਂ ਕੋਲ ਪੇਸ਼ ਹੋਣਾ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਨ ਵਿਚ ਹਿੱਸੇਦਾਰ ਹੋਣ ਦੇ ਬਰਾਬਰ ਹੈ। ਜ਼ੁਲਮ ਕਰਨ ਵਾਲੇ ਨਾਲ ਮਿਲਵਰਤਣ ਕਰਨ ਵਾਲਾ ਵੀ ਬਰਾਬਰ ਦਾ ਗੁਨਹਗਾਰ ਹੁੰਦਾ ਹੈ। ਇਨ੍ਹਾਂ ਕੋਲ ਪੇਸ਼ ਹੋਣ ਵਾਲਿਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਹ ਗੁਰੁ ਨਾਨਕ ਦੇ ਫ਼ਲਸਫ਼ੇ ਅਤੇ ਗੁਰੁ ਹਰਿਗੋਬਿੰਦ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬਾਦਲ, ਧੁੰਮਾ, ਮੱਕੜ ਤੇ ਇਨ੍ਹਾਂ ਗ੍ਰੰਥੀਆਂ ਨੂੰ ਪੰਥ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਪੰਥ ਦਾ ਪਿੱਛਾ ਛੱਡ ਦੇਣਾ ਚਾਹੀਦਾ ਹੈ। ਛੇਤੀ ਹੀ ਸਰਬਤ ਖਾਲਸਾ ਬੁਲਾ ਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਿਆਂ ਕਰ ਕੇ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ। ਇਹ ਸਰਬਤ ਖਾਲਸਾ ਵਿਸਾਖੀ ਦੇ ਮੌਕੇ ਤੇ ਦਿੱਲੀ ਜਾਂ ਚੰਡੀਗੜ੍ਹ ਵਿਚ ਕੀਤਾ ਜਾਵੇਗਾ। ਇਸ ਸਬੰਧੀ ਹੁਣ ਤਕ ਦਸ ਤੋਂ ਵਧ ਦੇਸ਼ਾਂ ਦੇ ਸਿੱਖ ਆਗੂਆਂ ਨਾਲ ਰਾਬਤਾ ਬਣਾਇਆ ਜਾ ਚੁਕਾ ਹੈ ਤੇ ਇਕ-ਦੋ ਦਿਨ ਵਿਚ ਹੀ ਇਸ ਦੀ ਤਫ਼ਸੀਲ ਜਾਰੀ ਕਰ ਦਿੱਤੀ ਜਾਵੇਗੀ।

 ****************************************************************************

 sfzy leI akfl qKq sfihb mhfn hY, nf ik kwTpqlI jQydfr

ਸਾਡੇ ਲਈ ਅਕਾਲ ਤਖਤ ਸਾਹਿਬ ਮਹਾਨ ਹੈ ਪਰ ਮਸੰਦਾਂ ਦਾ ਰੂਪ ਧਾਰ ਚੁੱਕੇ ਕਾਬਜ਼ ਧੜੇ ਦੇ ਕਠਪੁੱਠਲੀ ਜਥੇਦਾਰ ਮਹਾਨ ਨਹੀਂ ਹਨ। ਇਹ ਸ਼ਬਦ ਸ੍ਰੋ: ਅ: ਦ: (ਦਿੱਲੀ) ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਸ਼੍ਰ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਅੱਜ ਦੇ ਅਖ਼ਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ’ਚ ਵਰਤੀ ਗਈ ਭੁਲੇਖਾ ਪਾਊ ਸ਼ਬਦਾਵਲੀ ਦਾ ਜਵਾਬ ਦਿੰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਸੰਦਾਂ ਨੇ ਸਿੱਖ ਸੰਗਤ ਦੇ ਦਸਵੰਧ ਨੂੰ ਆਪਣੇ ਨਿਜੀ ਹਿੱਤਾਂ ਲਈ ਵਰਤਣਾ ਸ਼ੂੁਰੂ ਕਰ ਦਿੱਤਾ ਸੀ, ਉਸੇ ਤਰ੍ਹਾਂ ਕਾਬਜ਼ ਅਕਾਲੀ ਧੜਾ ਗੁਰੂ ਕੀ ਗੋਲਕ ਨੂੰ ਆਪਣੇ ਨਿਜੀ ਸਿਆਸੀ ਹਿੱਤਾਂ ਲਈ ਵਰਤ ਰਿਹਾ ਹੈ ਅਤੇ ਲੱਖਾਂ ਰੁਪਏ ਦੇ ਰੋਜ਼ਾਨਾ ਇਸ਼ਤਿਹਾਰ ਛਪਵਾ ਕੇ ਸਿੱਖ ਸੰਗਤਾਂ ਨੂੰ ਭੁਲੇਖੇ ਵਿੱਚ ਪਾਉਣ ਲਈ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ ਅਤੇ ਅਸਲੀਅਤ ਨੂੰ ਛੁਪਾਇਆ ਜਾ ਰਿਹਾ ਹੈ। ਸ: ਟੋਨੀ ਨੇ ਕਿਹਾ ਕਿ ਅਕਾਲ ਤਖਤ ਦੇ ਪੁਜਾਰੀਆਂ ਵਲੋਂ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਜਾਰੀ ਕੀਤੇ ਗਲਤ ਹੁਕਮਨਾਮੇ ਜੇ ਇਤਨੇ ਹੀ ਮੰਨਣਯੋਗ ਹਨ ਤਾਂ 1887 ’ਚ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ: ਗੁਰਮੁੱਖ ਸਿੰਘ ਨੂੰ ਪੰਥ ’ਚੋਂ ਛੇਕਣ ਵਾਲਾ ਹੁਕਮਨਾਮਾ ਸਿੱਖਾਂ ਨੇ ਕਿਉਂ ਨਹੀਂ ਮੰਨਿਆ ਤੇ ਇਸੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੇ 1995 ਵਿੱਚ ਰੱਦ ਕਿਉਂ ਕੀਤਾ? 1914 ’ਚ ਬਜਬਜ ਘਾਟ ਦੇ ਸ਼ਹੀਦਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰਨ ਵਾਲਾ ਹੁਕਮਨਾਮਾ 12 ਅਕਤੂਬਰ 1920 ਦੇ ਦਿਨ ਅਕਾਲ ਤਖਤ ਸਾਹਿਬ ’ਤੇ ਸਜੇ ਖ਼ਾਲਸੇ ਜੀ ਦੇ ਦੀਵਾਨ ਨੇ ਇਸ ਨੂੰ ਰੱਦ ਕਿਉਂ ਕੀਤਾ? 13 ਅਪ੍ਰੈਲ 1919 ਦੇ ਦਿਨ ਜਲ੍ਹਿਆਂ ਵਾਲੇ ਬਾਗ ਵਿੱਚ ਜਲਸਾ ਸੁਣ ਰਹੀ ਨਿਹੱਥੀ ਭੀੜ ’ਤੇ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਪੁਜਾਰੀ ਅਰੂੜ ਸਿੰਘ ਦੀ ਕਾਰਵਾਈ ਖ਼ਾਲਸਾ ਪੰਥ ਨੇ ਪਸੰਦ ਕਿਉਂ ਨਹੀਂ ਕੀਤੀ? ਜਿਸ ਦੀ ਅੱਜ ਵੀ ਸਾਰੇ ਸਜੇ ਦੀਵਾਨਾਂ ਵਿੱਚ ਇਸ ਦੀ ਘੋਰ ਨਿੰਦਾ ਕੀਤਾ ਜਾਂਦੀ ਹੈ। ਇੱਥੋਂ ਤੱਕ ਕਿ ਅਰੂੜ ਸਿੰਘ ਦੇ ਦੋਹਤੇ ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਨਾਨਾ ਵਲੋਂ ਕੀਤੀ ਗਲਤੀ ਦੀ ਪੰਥ ਤੋਂ ਮੁਆਫ਼ੀ ਵੀ ਮੰਗੀ ਹੈ। ਸ: ਟੋਨੀ ਨੇ ਸ: ਮੱਕੜ ਦੇ ਝੂਠ ਫਰੇਬ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ 1995 ’ਚ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ’ਤੇ ਤਲਬ ਕੀਤਾ ਤਾਂ ਉਹ ਅਬਦਾਲੀ ਵਾਂਗ ਗੁੰਡੇ ਵਰਕਰਾਂ ਦੀ ਫੌਜ ਲੈ ਕੇ ਚੜ੍ਹ ਆਇਆ (ਜਿਸ ਵਿੱਚ ਸ਼ਾਇਦ ਇਹ ਮੱਕੜ ਵੀ ਸ਼ਾਮਲ ਹੀ ਹੋਣ) ਤਾਂ ਪ੍ਰੋ: ਮਨਜੀਤ ਸਿੰਘ ਨੂੰ ਕਿਸੇ ਕਮਰੇ ’ਚ ਵੜ੍ਹ ਕੇ ਕੁੰਡੀ ਲਾ ਕੇ ਜਾਨ ਬਚਾਉਣੀ ਪਈ, ਜਿਸ ਦੇ ਦਰਵਾਜੇ ਨੂੰ ਠੁੱਡੇ ਮਾਰਦੇ ਹੋਏ ਅਕਾਲੀ ਆਗੂਆਂ ਨੇ ਗੰਦੀਆਂ ਗਾਲਾਂ ਕੱਢੀਆਂ। ਉਨ੍ਹਾਂ ਹੋਰ ਪਰਤਾਂ ਖੋਲ੍ਹਦੇ ਹੋਏ ਦੱਸਿਆ ਕਿ 31 ਦਸੰਬਰ 1998 ਨੂੰ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਰੁੱਧ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਤਾਂ ਭਾਈ ਰਣਜੀਤ ਸਿੰਘ ਨੂੰ ਹੀ ਬੇਇਜ਼ਤ ਭਰੇ ਢੰਗ ਨਾਲ ਅਹੁੱਦੇ ਤੋਂ ਹਟਾ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਤੋਂ ਰੋਕਣ ਲਈ ਲਵ-ਕੁਸ਼ ਦੀ ਔਲਾਦ ਕਹਿਣ ਵਾਲੇ ਤਤਕਾਲੀ ਜਥੇਦਾਰ ਗਿਆਨੀ ਪੂਰਨ ਸਿੰਘ ਨੇ 25 ਜਨਵਰੀ 2000 ਨੂੰ ਬੀਬੀ ਜਗੀਰ ਕੌਰ ਨੂੰ ਛੇਕ ਦਿੱਤਾ ਅਤੇ ਬਾਅਦ ’ਚ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਜਥੇਦਾਰ ਪ੍ਰੋ: ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਪ੍ਰੀਤਮ ਸਿੰਘ ਭਾਟੀਆ, ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ ਆਦਿ ਨੂੰ ਛੇਕ ਦਿੱਤਾ ਤਾਂ ਸ਼੍ਰੋਮਣੀ ਕਮੇਟੀ ਵਲੋਂ ਇਹ ਹੁਕਮਨਾਮੇ ਮੰਨਣ ਦੀ ਥਾਂ ਗਿਆਨੀ ਪੂਰਨ ਸਿੰਘ ਨੂੰ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ ਅਤੇ ਉਸ ਤੋਂ ਬਾਅਦ ਬਣਾਏ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪਹਿਲੇ ਹੀ ਦਿਨ ਗਿਆਨੀ ਪੂਰਨ ਸਿੰਘ ਵਲੋਂ ਜਨਵਰੀ 2000 ਤੋਂ ਮਾਰਚ 2000 ਤੱਕ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ। ਸ: ਟੋਨੀ ਨੇ ਕਿਹਾ ਕਿ ਅਕਾਲ ਤਖਤ ਨੂੰ ਅੱਜ ਮਹਾਨ ਤੇ ਸਰਵਉੱਚ ਦੱਸਣ ਵਾਲੇ ਸ: ਮੱਕੜ ਦੱਸਣ ਕਿ ਪ੍ਰੋ: ਮਨਜੀਤ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਕਿਸ ਤਰ੍ਹਾਂ ਉਨ੍ਹਾਂ ਨੂੰ ਰਾਤੋ ਰਾਤ ਹਟਾ ਕੇ ਉਨ੍ਹਾਂ ਦੀ ਔਕਾਤ ਦੱਸ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਅਕਾਲ ਤਖਤ ਦਾ ਤਾਂ ਸਤਿਕਾਰ ਕਰਦੇ ਹਾਂ ਪਰ ਬਾਦਲ-ਮੱਕੜ ਦੇ ਕਠਪੁੱਤਲੀ ਬਣੇ ਜਥੇਦਾਰ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ ਹੈ ਅਤੇ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਕਰਵਾਉਣ ਲਈ ਪ੍ਰੋ: ਦਰਸ਼ਨ ਸਿੰਘ ਵਲੋਂ ਵਿੱਢੀ ਮੁਹਿੰਮ ਬੰਦ ਕਰਵਾਉਣ ਲਈ ਉਨ੍ਹਾਂ ਨੂੰ ਕਠਪੁੱਤਲੀ ਜਥੇਦਾਰਾਂ ਵਲੋਂ ਛੇਕੇ ਜਾਣ ਦਾ ਰਚਿਆ ਡਰਾਮਾ ਉਨ੍ਹਾਂ ਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਤੇ ਇਸ ਵਿੱਚ ਉਸੇ ਤਰ੍ਹਾਂ ਸੋਧ ਕੀਤੀ ਜਾਵੇਗੀ ਜਿਵੇਂ ਕਿ ਇਨ੍ਹਾਂ ਤੋਂ ਪਹਿਲੇ ਪੁਜਾਰੀਆਂ ਦੀ ਗਲਤੀ ਨੂੰ ਸੁਧਾਰਿਆ ਗਿਆ ਸੀ।   


 idwlI dIaF iswK sMgqF ny pRo:drsn isMG nfl rotI dI sFJ krky,

iswK ivroD ansrF dy hukmnfmy nMU cYilMj kIqf.


ਬਾਦਲ-ਸੰਘ ਪਰਵਾਰ ਗਠਜੋੜ ਵੱਲੋਂ ਤਖ਼ਤਾਂ ’ਤੇ ਬਿਠਾਏ ਗਏ ਕਠਪੁਤਲੀਨੁਮਾ ਪੁਜਾਰੀਆਂ ਤੋਂ ਜਾਰੀ ਕਰਵਾਏ ਗਏ ਕੂੜਨਾਮੇ ਨੂੰ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੁੰਦਿਆਂ ਅੱਜ ਦਿੱਲੀ ਦੇ ਜਾਗਰੁਕ ਸਿੱਖਾਂ ਨੇ ਪ੍ਰੋ: ਦਰਸ਼ਨ ਸਿੰਘ ਨਾਲ ਜਨਤੱਕ ਤੌਰ ਤੇ ‘‘ਰੋਟੀ ਦੀ ਸਾਂਝ’’ ਕਰਕੇ ਪੁਜਾਰੀਆਂ ਨੂੰ ਨੀਵਾਂ ਦਿਖਾਇਆ। ਇਥੇ ਹੋਏ ਇਕ ਅਨੰਦ ਕਾਰਜ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਪ੍ਰੋ: ਦਰਸ਼ਨ ਸਿੰਘ ਦੀ ਹਰਮਨ-ਪਿਆਰਤਾ ਉਸੇ ਸਮੇਂ ਪ੍ਰਤੱਖ ਹੋ ਗਈ, ਜਦ ਸਮਾਗਮ ਵਿੱਚ ਹਾਜ਼ਰ ਮਹਿਮਾਨ, ਪੰਜਾਬ ਤੋਂ ਆਏ ਹੋਰ ਬਹੁਤ ਸਾਰੇ ਆਗੂਆਂ ਦੀ ਬਜਾਏ ਪ੍ਰੋ: ਦਰਸ਼ਨ ਸਿੰਘ ਨਾਲ ਫੋਟੋਆਂ ਖਿਚਵਾਉਣ ਵਿੱਚ ਰੁੱਝੇ ਰਹੇ। ਇਸ ਦੌਰਾਨ ਇੰਡੀਆ ਅਵੇਅਰਨੈ¤ਸ ਰਸਾਲੇ ਦੇ ਸਹਿ-ਸੰਪਾਦਕ ਸ੍ਰ: ਸਵਰਨ ਸਿੰਘ ਅਤੇ ਸ੍ਰ: ਜੋਗਿੰਦਰ ਸਿੰਘ ਦੇ ਇਲਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਭਾਈ ਹਰਨਾਮ ਸਿੰਘ ਖ਼ਾਲਸਾ ਨੇ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਜਾਰੀ ਕੀਤੇ ਗਏ ਫਤਵੇ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਪ੍ਰੋ: ਦਰਸ਼ਨ ਸਿੰਘ ਨੂੰ ਆਪਣੇ ਹੱਥੀਂ ਫਲ ਖਿਲਾ ਕੇ ‘‘ਰੋਟੀ ਦੀ ਸਾਂਝ’’ ਵਾਲੇ ਨੁਕਤੇ ਦੀ ਉਲੰਘਣਾ ਕਰਕੇ ਪੁਜਾਰੀਆਂ ਤੇ ਉਨ੍ਹਾਂ ਦੇ ਪਿਛਲੱਗੁਆਂ ਨੂੰ ਸਿੱਧੀ ਚੁਣੌਤੀ ਦਿੱਤੀ। ਇਸਦੇ ਇਲਾਵਾ, ਸਮੂਹ ਜਾਗਰੁਕ ਸਿੱਖਾਂ ਨੇ ਪ੍ਰਣ ਕੀਤਾ ਕਿ ਦਿੱਲੀ ਅਤੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਪ੍ਰੋਗਰਾਮ ਛੇਤੀ ਹੀ ਕਰਵਾਏ ਜਾਣਗੇ।

ਤਸਵੀਰਾਂ ਦਾ ਵੇਰਵਾ : ਪ੍ਰੋ: ਦਰਸ਼ਨ ਸਿੰਘ ਨੂੰ ਫਲ ਖਿਲਾ ਕੇ ਪੁਜਾਰੀਆਂ ਦੇ ਕੂੜਨਾਮੇ ਨੂੰ ਚੁਣੌਤੀ ਦਿੰਦਿਆਂ ਇੰਡੀਆ ਅਵੇਅਰਨੈ¤ਸ ਦੇ ਸਹਿ-ਸੰਪਾਦਕ ਸ੍ਰ: ਸਵਰਨ ਸਿੰਘ ਤੇ ਸ੍ਰ: ਜੋਗਿੰਦਰ ਸਿੰਘ। ਉਨ੍ਹਾਂ ਦੇ ਇਲਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਆਗੂ ਭਾਈ ਹਰਨਾਮ ਸਿੰਘ ਖ਼ਾਲਸਾ, ਸ੍ਰ: ਸੁਰਿੰਦਰ ਸਿੰਘ ਹੰਸਪਾਲ ਅਤੇ ਸ੍ਰ: ਮਨੋਹਰ ਸਿੰਘ ਨੇ ਵੀ ਪ੍ਰੋ: ਦਰਸ਼ਨ ਸਿੰਘ ਨਾਲ ‘ਰੋਟੀ ਦੀ ਸਾਂਝ’ ਕਰਕੇ ਤਖ਼ਤਾਂ ਦੇ ਪੁਜਾਰੀਆਂ ਨੂੰ ਚੁਣੌਤੀ ਦਿੱਤੀ।

 *********************************************************************

  pRo:drsn isMG, pMQ dy jQydfr aqy iswK sMgq

ਜਦੋਂ ਮੀਡੀਆ ਵਿੱਚ ਪੰਥ ਦੇ ਜਥੇਦਾਰਾਂ ( ਬਾਦਲ ਦੇ ਜਥੇਦਾਰਾਂ ) ਨੇ ਪ੍ਰੋ. ਦਰਸ਼ਨ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਤਾਂ ਪ੍ਰੋ: . ਦਰਸ਼ਨ ਸਿੰਘ ਵੱਲੋਂ ਵੀ ਇਹ ਕਿਹਾ ਜਾਣਾ ਕਿ “ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਮੈਨੂੰ ਸਿੱਖ ਧਰਮ ਵਿਚੋਂ ਛੇਕ ਦਿੱਤਾ ਗਿਆ ਹੈ” ਤਾਂ ਉਹਨਾਂ ਜਥੇਦਾਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੀ “ਮੈਂ ਕਾਲਕਾ ਪੰਥ ਦਾ ਮੈਂਬਰ ਹੀ ਨਹੀਂ ਹਾਂ,ਮੇਰਾ ਤੇ ਤੁਹਾਡਾ ਝਗੜਾ ਹੀ ਕੋਈ ਨਹੀਂ ਹੈ, ਤੁਸੀਂ ‘ਬਚਿੱਤਰ ਨਾਟਕ’ ਦੀ ਤਾਬਿਆ ਬੈਠ ਕੇ ਜੰਮ-ਜੰਮ ’ਕਾਲਕਾ ਪੰਥ ਦਾ ਪ੍ਰਚਾਰ ਕਰੋ ਅਤੇ ਮੈਂਨੂੰ ‘ਸ੍ਰੀ ਗੂਰੂ ਗ੍ਰੰਥ ਸਾਹਿਬ’ ਦੀ ਹਜੂਰੀ ਵਿਚ ਬੈਠ ਕੇ ਖਾਲਸਾ ਪੰਥ ਦਾ ਪ੍ਰਚਾਰ ਕਰਨ ਦਿਉ” ।
ਵੈਸੇ ਜੇ ਵੇਖਿਆ ਜਾਏ ਤੇ ਦਸਮ ਗ੍ਰੰਥ ਦਾ ਮਸਲਾ ਅਜੇ ਪੰਥਕ ਮਸਲਾ ਹੈ ਜੋ ਅਜੇ ਉਲਝਿਆ ਹੀ ਹੈ ਇਸ ਮਸਲੇ ਨੂੰ ਅਧਾਰ ਬਣਾ ਕੇ ਸਿੱਖ ਜਥੇਬੰਦੀਆਂ ਦਾ ਆਪਸ ਵਿਚ ਲੜਨਾ ਹਾਸੋਹੀਣਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਫਿਲਹਾਲ ਘਟੀਆ ਕਿਸਮ ਦੀ ਬਿਆਨ ਬਾਜੀ ਕਰਦੇ ਸੋਭਾ ਨਹੀਂ ਦਿੰਦੇ । ਰਹੀ ਗੱਲ ਕਾਲਕਾ ਪੰਥ ਦੀ ਤੇ ਸਭ ਤੋਂ ਪਹਿਲਾਂ ਸਿੱਖ ਧਰਮ ਵਿੱਚੋਂ ਉਹ ਲੋਕ ਛੇਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਸਿੱਖ ਧਰਮ ਨੂੰ ਕਾਲਕਾ ਧਰਮ ਦੇ ਹੱਥਾਂ ਦੀ ਕਠਪੁਤਲੀ ਬਣਾ ਦਿੱਤਾ ਹੈ । ਪ੍ਰੋ ਦਰਸ਼ਨ ਸਿੰਘ ਨੂੰ ਸਿੱਖ ਧਰਮ ਵਿੱਚੋਂ ਛੇਕ ਦੇਣਾ ਇਹ ਬਾਦਲ ਵਿਰੋਧੀ ਨੂੰ ਸਿਆਸੀ ਲਾਭ ਦਾ ਵੀ ਨਤੀਜਾ ਹੋਵੇਗਾ ਅਤੇ ਨੇੜੇ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ: ਦਰਸ਼ਨ ਸਿੰਘ ਦਾ ਮਾਮਲਾ ਹਾਵੀ ਰਹਿਣ ਦੇ ਆਸਾਰ ਹਨ । ਸਿੱਖ ਧਰਮ ਦੇ ਜਥੇਦਾਰ ਪਹਿਲਾਂ ਦਸਮ ਗ੍ਰੰਥ ਬਾਰੇ ਢੁੱਕਵਾਂ ਫੈਸਲਾ ਲੈਣ ਜਿਨ੍ਹਾਂ ਲਈ ਆਪਣੇ ਹੀ ਲਫਜ਼ ਪੜ੍ਹਨੇ ਔਖੇ ਹਨ ਜੋ ਆਪਣੇ ਸਿਆਸੀ ਹੁਕਮਰਾਨਾਂ ਦੇ ਕਹੇ ਤੇ ਹਰ ਫੈਸਲਾ ਲੈਂਦੇ ਹਨ,ਅੱਜ ਦਾ ਫੈਸਲਾ ਜਨਤਾ ਦੀ ਸੋਚ ਮੁਤਾਬਿਕ ਹੋਣਾ ਚਾਹੀਦਾ ਸੀ । ਪੰਜਾਬ ਨਾਲੋਂ ਦੁਨੀਆਂ ਦੇ ਹਰ ਕੋਨੇ ਵਿਚ ਵੱਸਦੇ ਪੰਜਾਬੀ ਪ੍ਰੋ.ਦਰਸ਼ਨ ਦੇ ਨਾਲ ਹਨ 

ਕੁਝ ਪੰਥਕ ਚਿੰਤਕ ਸੋਚਦੇ ਹਨ ਕਿ ਪ੍ਰੋ: ਸਾਹਿਬ ਦੇ ਮਾਮਲੇ ਵਿੱਚ ਗੁਰੂ ਗੋਬਿੰਦ ਸਿੰਘ ਖਿਲਾਫ਼ ਟਿੱਪਣੀ ਨੂੰ ਤਾਂ ਸਿਰਫ਼ ਢਾਲ ਵਜੋਂ ਵਰਤਿਆ ਹੈ ਅਸਲ ਵਿੱਚ ਇਸਦਾ ਅੰਦਰੂਨੀ ਮਕਸਦ ਤਾਂ ਪ੍ਰੋ: ਦਰਸ਼ਨ ਸਿੰਘ ਦੀ ਹੋ ਰਹੀ ਚੜਤ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਨੇੜਤਾ ਹੀ ਬਾਦਲ ਧੜੇ ਦਾ ਅੱਖ ਤਿਨ ਸੀ । ਕਿਉਂਕਿ ਆਗਾਮੀ ਚੋਣਾਂ ਵਿੱਚ ਪ੍ਰੋ: ਦਰਸ਼ਨ ਸਿੰਘ ਦੇ ਹਮਾਇਤੀ ਕਿਸੇ ਵੀ ਹਾਲਤ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ ਸਨ। ਨਤੀਜੇ ਵਜੋਂ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਕਿਸੇ ਅਜਿਹੇ ਮੌਕੇ ਦੀ ਤਲਾਸ਼ ਵਿੱਚ ਸਨ ਜਿਸ ਨਾਲ ਉਸਦੇ ਅਕਸ ਨੂੰ ਢਾਹ ਲਾਈ ਜਾਵੇ । ਇਹ ਮੌਕਾ ਸਬੱਬੀ ਅਮਰੀਕਾ ਵਿੱਚ ਮਿਲ ਗਿਆ।
ਪਰ ਉਸ ਵੇਲੇ ਇਹ ਜਥੇਦਾਰ ਕਿਥੇ ਸਨ ਜਦੋਂ ਡੇਰੇ ਸਿਰਸਾ ਵਾਲੇ ਸਾਧ ਵੱਲੋਂ ਸ੍ਰੀ ਗੂਰੂ ਗੋਬਿੰਦ ਸਿੰਘ ਦਾ ਰੂਪ ਧਾਰਿਆ ਗਿਆ ਸੀ ਕੀ ਕਰ ਲਿਆ ਉਸ ਬਾਬੇ ਦਾ ਇਹਨਾਂ ਜਥੇਦਾਰਾਂ? ਸਿੱਖ ਧਰਮ ਦੇ ਉਹ ਹੀ ਠੇਕੇਦਾਰ ਸਿਆਸੀ ਲਾਭ ਖਾਤਿਰ ਸਿੱਖ ਧਰਮ ਨੂੰ ਛਿਕੇ ਟੰਗ ਕੇ ਫਿਰ ਉਸ ਬਾਬੇ ਦੇ ਪੈਰੀਂ ਜਾ ਡਿੱਗੇ ਉਸ ਵੇਲੇ ਕਿੱਥੇ ਸਨ ਇਹ ਪੰਥ ਦੇ ਮਹਾਂਰਾਜੇ? ਉਸ ਬਾਬੇ ਦਾ ਕੀ ਫੈਸਲਾ ਕੀਤਾ ? ਹਰ ਮਹੀਨੇ ਉਹ ਕਚਿਹਰੀ ਵਿਚ ਆਉਣ ਦੀ ਬਜਾਏ ਆਪਣੇ ਘਰ ਬੈਠਾ ਹੀ ਤਰੀਕਾਂ ਭੁਗਤ ਰਿਹਾ ਹੈ ਇਸ ਮਸਲੇ ਤੇ ਕਿਸੇ ਪ੍ਰਧਾਨ ਤੇ ਕਿਸੇ ਜਥੇਦਾਰ ਨੂੰ ਕੋਈ ਫਤਵਾ ਨਹੀਂ ਸੁਝ ਰਿਹਾ । ਪ੍ਰੋ ਦਰਸ਼ਨ ਸਿੰਘ ਵਰਗੇ ਬੰਦਿਆਂ ਦੇ ਹੱਕ ਵਿਚ ਜਦੋਂ ਜਨਤਾ ਅੱਗੇ ਆਉਂਦੀ ਨਜ਼ਰ ਆਈ ਤਾਂ ਧਰਮ ਦੇ ਇਨ੍ਹਾਂ ਠੇਕੇਦਾਰਾਂ ਉਨ੍ਹਾਂ ਨੂੰ ਧਰਮ ਵਿਚੋਂ ਛੇਕ ਦਿੱਤਾ ।
ਅਸੀਂ ਪ੍ਰੋ: ਦਰਸ਼ਨ ਸਿੰਘ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਉਨ੍ਹਾ ਨੂੰ ਵੀ ਵਿਚਕਾਰਲਾ ਰਾਹ ਕੱਢਣਾ ਚਾਹੀਦਾ ਸੀ । ਸਾਡੇ ਸੂਤਰਾਂ ਮੁਤਾਬਿਕ ਬੇਸ਼ੱਕ ਇਹ ਗੁੰਢਤੁੰਪ ਹੋ ਵੀ ਗਈ ਸੀ ਪਰ ਸਮਝੌਤਾ ਦੋਵਾਂ ਪਾਸਿਆਂ ਦੀ ਜਿੱਦ ਕਾਰਨ ਸਿਰੇ ਨਹੀਂ ਚੜਿਆ । ਪਰ ਦੋਵਾਂ ਧਿਰਾਂ ਦੀ ਜਿੱਦ ਨਾਲ ਪੰਥ ਦਾ ਕੁਝ ਨਹੀਂ ਸੰਵਰਿਆਂ ਸਗੋਂ ਕੁਝ ਮੌਕਾ ਪ੍ਰਸਤ ਪੰਥ ਦੇ ਦਾਅਵੇਦਾਰ ਮੀਡੀਆ ਨੇ ਦੋਵੇ ਹੱਥੀ ਨੋਟਾਂ ਦੀ ਗੰਗਾ ਜਰੂਰ ਵਗਦੀ ਰਹੀ । ਸਾਨੂੰ ਪਤਾ ਕਿ ਕਿਵੇਂ ਵਿਦੇਸ਼ੀ ਸਿੱਖਾਂ ਦੇ ਜਜਬਾਤ ਨਾਲ ਖੇਡ ਕੇ ਲੱਖਾਂ ਡਾਲਰ ਸਾਡੀਆਂ ਪੰਥਕ ਜਥੇਬੰਦੀਆਂ ਅਤੇ ਸ਼ਰੋਮਣੀ ਕਮੇਟੀ ਨੇ ਜਨਤਾ ਦਾ ਧਿਆਨ ਖਿੱਚਣ ਲਈ ਇਸ਼ਤਿਹਾਰੀਬਾਜ਼ੀ ਵਿੱਚ ਬਰਬਾਦ ਕੀਤੇ । ਬਾਕੀ ਰਹੀ ਗੱਲ ਜਥੇਦਾਰਾਂ ਵੱਲੋਂ ਜਾਰੀ ਹੁਕਮਨਾਮਿਆ ਦੀ ਗੱਲ ਹੁਣ ਤਾਂ ਹੁਕਮਨਾਮਾ ਜਾਰੀ ਕਰਵਾਉਣ ਲਈ ਹੁਕਮ ਅਤੇ ਨਾਮਾਂ ਚਾਹੀਦਾ ਹੋ ਮਰਜੀ ਕਰਵਾ ਲਉ।

 *******************************************************************

 akfl qKq dy PYsilaF qoN bymuwK kOx?

ਜਿਨ੍ਹਾਂ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਵਿੱਚ ਤੁਸੀਂ ਇਹ ਹਰਬੇ ਵਰਤ ਰਹੇ ਹੋ, ਉਨ੍ਹਾਂ ਸਮੇਤ ਤੁਹਾਡੇ ਚਿਹਰੇ ਹੁਣ ਪੰਥ ਨੇ ਪਛਾਣ ਲਏ ਹਨ ਅਤੇ ਹੁਣ ਤੁਹਾਨੂੰ ਬਾਰ-ਬਾਰ ਪੰਥ ਨਾਲ ਕੀਤੇ ਧੋਖਿਆਂ ਦਾ ਜਵਾਬ ਖਾਲਸਾ ਪੰਥ ਦੇ ਕਟਿਹਿਰੇ ਵਿੱਚ ਦੇਣਾ ਪਵੇਗਾ
ਅਕਾਲ ਤਖਤ ਤੇ ਪੁਜਾਰੀਆਂ ਵਲੋਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕੇ ਜਾਣ ਉਪ੍ਰੰਤ ਉਨ੍ਹਾਂ ਪੁਜਾਰੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜਥੇਦਾਰਾਂ ਕੋਲੋਂ ਹੁਣ ਸੰਗਤ ਜਵਾਬ ਮੰਗਦੀ ਹੈ ਕਿ ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਕੌਣ ਹੈ? ਉਨ੍ਹਾਂ ਪੁਛਿਆ ਕੀ ਤੁਸੀਂ ਹਜ਼ੂਰ ਸਾਹਿਬ, ਪਟਨਾ ਸਾਹਿਬ ਤੇ ਸਾਧ ਡੇਰਿਆਂ ਵਿੱਚ ਚਲ ਰਹੀ ਬ੍ਰਾਹਮਣੀ ਅਤੇ ਮਨਮਤੀ ਮਰਿਯਾਦਾ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ 1945 ਵਿੱਚ ਅਕਾਲ ਤਖਤ ਤੋਂ ਪੰਥਕ ਫੈਸਲੇ ਨਾਲ ਜਾਰੀ ਹੋਈ ਸਿੱਖ ਰਹਿਤ ਮਰਿਯਾਦਾ ਦਾ ਘਾਣ ਨਹੀਂ ਕੀਤਾ ? ਕੀ 2003 ਵਿੱਚ ਨਾਨਕ ਸ਼ਾਹੀ ਕਲੰਡਰ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫੈਸਲਾ ਤੁਸੀਂ ਮਿੱਟੀ ਵਿੱਚ ਨਹੀਂ ਰੋਲਿਆ ? ਕੀ 2004 ਵਿੱਚ ਅਕਾਲ ਤਖਤ ਤੋਂ ਦਸਮ ਗ੍ਰੰਥ ਦੀ ਚਰਚਾ ਬੰਦ ਕਰਨ ਦੇ ਆਦੇਸ਼ ਦੇ ਕੇ, 2006 ਵਿੱਚ ਫਤਹਿ ਦਿਵਸ ਦੇ ਨਾਮ ਹੇਠ ਰੱਖੇ ਗਏ ਦਸਮ ਗ੍ਰੰਥ ਦੇ ਅਖੰਡ ਪਾਠ ਅਤੇ ਜਵੱਦੀ ਕਲਾਂ ਵਿੱਚ ਕੀਤੇ ਸੈਮੀਨਰ ਨੂੰ ਰੋਕਣ ਦੀ ਥਾਵੇਂ ਤੁਸੀਂ ਆਪ ਉਸ ਸਮਾਗਮ ਵਿੱਚ ਸ਼ਾਮਲ ਹੋ ਕੇ ਬਚਿਤਰ ਨਾਟਕ ਨੂੰ ਪ੍ਰਮਾਣਿਕਤਾ ਨਹੀਂ ਦਿੱਤੀ ? ਇਉਂ ਤੁਸੀਂ ਸ੍ਰੀ ਅਕਾਲ ਤਖਤ ਦੇ ਫੈਸਲੇ ਤੋਂ ਬੇਮੁਖ ਨਹੀਂ ਹੋਏ। 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਤੋਂ ਤੁਸਾਂ ਆਪ ਖੁਦ ਫੈਸਲਾ ਕੀਤਾ ਕਿ ਦਸਮ ਗ੍ਰੰਥ ਨੂੰ ਗੁਰਗੱਦੀ ਨਹੀਂ ਦਿੱਤੀ ਗਈ ਅਤੇ ਦਸਮ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ {ਵਾਂਗੂਂ} ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਫਿਰ ਜਵੱਦੀ ਕਲਾਂ ਦੇ ਸੈਮੀਨਰ ਵਿੱਚ ਤੁਸੀਂ ਆਖਿਆ ਕਿ ਦਸਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ। ਨਾਲ ਹੀ 31 ਅਕਤੂਬਰ 2008 ਨੂੰ ਜਿਨ੍ਹਾਂ ਸਥਾਨਾਂ 'ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਸ਼ਾਮਲ ਹੋ ਕੇ ਕੀ ਤੁਸੀਂ ਦਸਮ ਗ੍ਰੰਥ ਨੂੰ ਮੱਥੇ ਟੇਕ ਕੇ ਹੁਕਮਨਾਮੇ ਨਹੀਂ ਲਏ ? ਇਉਂ ਤੁਸੀਂ ਖੁਦ ਸ੍ਰੀ ਅਕਾਲ ਤਖਤ ਦੇ ਫੈਸਲਿਆਂ ਤੋਂ ਬੇਮੁਖ ਨਹੀਂ ਹੋਏ?ਫਿਰ ਤੁਸੀਂ ਸੰਗਤ ਨਾਲ ਵਾਇਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਸ਼ਤਾਬਦੀ ਮਨਾ ਕੇ ਅਸੀਂ ਦਸਮ ਗ੍ਰੰਥ ਦਾ ਫੈਸਲਾ ਕਰਾਂਗੇ। ਪਰ ਤੀਜੀ ਸ਼ਤਾਬਦੀ ਤੋਂ ਬਾਅਦ ਸੰਗਤ ਦੇ ਪੁਛਣ 'ਤੇ ਤੁਸੀਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਬਾਅਦ ਕਰਾਂਗੇ। ਫਿਰ ਪੁੱਛਣ 'ਤੇ ਤੁਸੀਂ ਆਖਿਆ ਕਿ ਜੱਥੇਦਾਰ ਤਰਲੋਚਨ ਸਿੰਘ ਦੇ ਪੁੱਤਰ ਦਾ ਵਿਆਹ ਹੈ, ਉਸ ਤੋਂ ਬਾਅਦ ਕਰਾਂਗੇ। ਉਸ ਵਿਆਹ ਨੂੰ ਵੀ ਅੱਜ ਲਗਭਗ ਸਾਲ ਬੀਤ ਗਿਆ ਹੈ। ਜੇ ਤੁਸੀਂ ਕੌਮੀ ਕਾਜ਼ ਲਈ ਸੰਜੀਦਾ ਹੁੰਦੇ ਤਾਂ ਮੁੰਡਿਆਂ ਦੇ ਵਿਆਹ ਅਤੇ ਪ੍ਰਧਾਨਗੀ ਚੋਣਾਂ ਕੌਮੀ ਕਾਜ਼ ਨਾਲੋਂ ਵੱਡੀਆਂ ਨਹੀਂ ਹੁੰਦੀਆਂ। ਪਰ ਤੁਸੀਂ ਤਾਂ ਇਨ੍ਹਾਂ ਸਭ ਬਹਾਨਿਆਂ ਨਾਲ ਪੰਥ ਨੂੰ ਧੋਖਾ ਦੇ ਰਹੇ ਸੀ ਕਿਉਂਕਿ ਤੁਸੀਂ ਖੁਦ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਮੰਨਦੇ ਹੋ। ਕੀ ਇਹ ਗੁਰੂ ਪੰਥ ਤੋਂ ਬੇਮੁਖ ਹੋਣਾ ਨਹੀਂ ?

ਜੇ ਮੈਂ ਮਜਬੂਰ ਹੋ ਕੇ ਇਸ ਕੇਸ ਨੂੰ ਪੰਥ ਦੇ ਸਾਹਮਣੇ ਲੈ ਕੇ ਗਿਆ ਤਾਂ ਤੁਹਾਨੂੰ ਆਪਣਾ ਝੂਠ ਅਤੇ ਕੌਮ ਨਾਲ ਕੀਤਾ ਗਿਆ ਧੋਖਾ ਬੇਨਕਾਬ ਹੁੰਦਾ ਦਿੱਸਿਆ ਅਤੇ ਤੁਸੀਂ ਮੇਰੀ ਜ਼ਬਾਨ ਬੰਦ ਕਰਨ ਲਈ ਝੂਠ 'ਤੇ ਅਧਾਰਤ ਮੈਨੂੰ ਤਨਖਾਹੀਆ ਤੇ ਛੇਕਣ ਦੀਆਂ ਚਿੱਠੀਆਂ ਦਾ ਕੋਝਾ ਸਹਾਰਾ ਸ੍ਰੀ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਕੇ ਲੈ ਰਹੇ ਹੋ। ਤੁਹਾਡੇ ਵਿੱਚੋਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਵਾਲੇ ਦੋ ਜੱਥੇਦਾਰ ਸਿੱਧੇ ਅਕਾਲ ਤਖਤ ਦੀ ਮਰਿਯਾਦਾ ਤੋਂ ਬੇਮੁਖ ਹਨ। ਬਾਕੀ ਤਿੰਨ ਉਨ੍ਹਾਂ ਵਿੱਚ ਸ਼ਾਮਲ ਹੋਣ ਕਰਕੇ ਮਰਿਆਦਾ ਤੋਂ ਬੇਮੁਖ ਹੋ ਚੁੱਕੇ ਹਨ, ਇਸ ਲਈ ਇਹ ਪੰਜੋਂ ਹੀ ਤਨਖਾਹੀਏ ਹਨ। ਕੀ ਇਹ ਪੰਜੇ ਤਨਖਾਹੀਏ ਕਿਸੇ ਨੂੰ ਤਨਖਾਹੀਆ ਕਰਾਰ ਕਰ ਸਕਦੇ ਹਨ ?

ਪਰ ਤੁਸੀਂ ਇਹ ਯਾਦ ਰਖਿਉ! ਜਿਨ੍ਹਾਂ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਵਿੱਚ ਤੁਸੀਂ ਇਹ ਹਰਬੇ ਵਰਤ ਰਹੇ ਹੋ, ਉਨ੍ਹਾਂ ਸਮੇਤ ਤੁਹਾਡੇ ਚਿਹਰੇ ਹੁਣ ਪੰਥ ਨੇ ਪਛਾਣ ਲਏ ਹਨ ਅਤੇ ਹੁਣ ਤੁਹਾਨੂੰ ਬਾਰ-ਬਾਰ ਪੰਥ ਨਾਲ ਕੀਤੇ ਧੋਖਿਆਂ ਦਾ ਜਵਾਬ ਖਾਲਸਾ ਪੰਥ ਦੇ ਕਟਿਹਿਰੇ ਵਿੱਚ ਦੇਣਾ ਪਵੇਗਾ।

 hukmnfmf rwd hovygf

ਇਤਿਹਾਸ ਗਵਾਹ ਹੈ ਕਿ ਜਿਸ ਵੀ ਗੁਰੂ ਦੇ ਸਿੱਖ ਨੇ ਸਿੱਖ ਧਰਮ ਉੱਤੇ ਵਧ ਰਹੇ ਬ੍ਰਹਮਣਵਾਦ ਵਿਰੁੱਧ ਸਿੱਖਾਂ ਨੂੰ ਜਾਗ੍ਰਿਤ ਕਰਨ ਦਾ ਬੀੜਾ ਚੁੱਕਿਆ, ਉਸ ਨੂੰ ਹੀ ਅਕਾਲ ਤਖਤ ’ਤੇ ਬੈਠੇ ਪੁਜਾਰੀਆਂ ਨੇ ਪੰਥ ’ਚੋਂ ਛੇਕ ਕੇ ਸਿੱਖ ਧਰਮ ਦਾ ਨੁਕਸਾਨ ਕੀਤਾ। ਜਿਵੇਂ ਕਿ 1987 ’ਚ ਸਿੰਘ ਸਭਾ ਦੇ ਮੋਢੀ ਪ੍ਰੋ: ਗੁਰਮੁੱਖ ਸਿੰਘ, 1997 ’ਚ ਗਿਆਨੀ ਭਾਗ ਸਿੰਘ ਅੰਬਾਲਾ, 2003 ’ਚ ਗੁਰਬਖਸ ਸਿੰਘ ਕਾਲਾ ਅਫਗਾਨਾ ਅਤੇ 2004 ’ਚ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਨੂੰ ਅਕਾਲ ਤਖਤ ਤੋਂ ਛੇਕਿਆ ਗਿਆ ਅਤੇ ਹੁਣ ਬੀਤੇ ਦਿਨ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਗਿਆ ਹੈ। ਇਹ ਸ਼ਬਦ ਦਰਬਾਰ ਸਾਹਿਬ ਦੇ ਸਾਬਕਾ ਗੰ੍ਰਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਕਥਾ ਕਰਦਿਆਂ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜਦੀ ਕਲਾ ਟਾਈਮ ਟੀ.ਵੀ. ’ਤੇ ਹੋ ਰਿਹਾ ਸੀ। ਉਨਾਂ ਅੱਗੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਤਕਾਲੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਵੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿਣ ਵਾਲੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਸੰਨ 2000 ’ਚ ਉਨਾਂ ਨੂੰ ਗੁਨੇ ਤੋਂ ਜਾਰੀ ਇੱਕ ਫੈਕਸਨਾਮੇ ਰਾਹੀਂ ਪੰਥ ’ਚੋਂ ਛੇਕ ਦਿੱਤਾ ਸੀ ਅਤੇ ਬੀਬੀ ਜਗੀਰ ਕੌਰ ਦੇ ਸਮਰਥਨ ’ਚ ਖੜਨ ਵਾਲੇ ਤਖਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ, ਪ੍ਰੀਤਮ ਸਿੰਘ ਭਾਟੀਆ, ਰਘੁਜੀਤ ਸਿੰਘ, ਸਤਿਨਾਮ ਸਿੰਘ, ਗੁਰਪਾਲ ਸਿੰਘ ਆਦਿ ਨੂੰ ਵੀ ਛੇਕ ਦਿੱਤਾ ਸੀ ਪਰ ਗਿਆਨੀ ਪੂਰਨ ਸਿੰਘ ਨੂੰ ਹਟਾਉਣ ਤੋਂ ਬਾਅਦ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾਇਆ ਗਿਆ ਤਾਂ ਉਨਾਂ ਪਹਿਲੇ ਹੀ ਦਿਨ ਜਨਵਰੀ 2000 ਤੋਂ ਲੈ ਕੇ ਮਾਰਚ 2000 ਤੱਕ ਗਿਆਨੀ ਪੂਰਨ ਸਿੰਘ ਵਲੋਂ ਕੀਤੇ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ। ਇਸ ਤੋਂ ਪਹਿਲਾਂ ਪ੍ਰੋ: ਗੁਰਮੁੱਖ ਸਿੰਘ ਵਿਰੁੱਧ ਜਾਰੀ ਹੋਇਆ ਹੁਕਮਨਾਮਾ 108 ਸਾਲ ਬਾਅਦ 1995 ’ਚ ਵਿਸ਼ਵ ਸਿੱਖ ਸੰਮੇਲਨ ਦੌਰਾਨ ਪ੍ਰੋ: ਮਨਜੀਤ ਸਿੰਘ ਦੀ ਜਥੇਦਾਰੀ ਹੇਠ ਰੱਦ ਕੀਤਾ ਗਿਆ। ਗਿਆਨੀ ਅਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਅੰਮ੍ਰਿਤ ਛਕਾ ਕੇ ਸਿਰੋਪਾ ਦੇਣ ਨੂੰ ਵੀ ਕਿਸੇ ਸਿੱਖ ਨੇ ਮਾਨਤਾ ਨਹੀਂ ਦਿੱਤੀ, ਇਸ ਲਈ ਇਹ ਜਰੂਰੀ ਨਹੀਂ ਕਿ ਅਕਾਲ ਤਖਤ ਤੋਂ ਜੋ ਹੁਕਮਨਾਮੇ ਜਾਰੀ ਹੋ ਜਾਣ, ਉਨਾਂ ਨੂੰ ਸਿੱਖ ਕੌਮ ਮੰਨ ਹੀ ਲਵੇ। ਜਿਸ ਤਰਾਂ ਪ੍ਰੋ: ਗੁਰਮੁੱਖ ਸਿੰਘ ਅਤੇ ਬੀਬੀ ਜਗੀਰ ਕੌਰ ਤੇ ਹੋਰਨਾ ਵਿਰੁੱਧ ਜਾਰੀ ਹੋਏ ਹੁਕਮਨਾਮੇ ਰੱਦ ਕਰਕੇ ਪੁਜਾਰੀਆਂ ਦੀ ਗਲਤੀ ਸੁਧਾਰੀ ਗਈ ਸੀ, ਉਸੇ ਤਰਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਵੀ ਰੱਦ ਹੋਵੇਗਾ। ਗਿਆਨੀ ਜਾਚਕ ਨੇ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ’ਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਅਕਾਲ ਤਖਤ ਸਾਹਿਬ ’ਤੇ ਪੇਸ਼ ਨਹੀਂ ਹੋਏ, ਦੂਸਰੇ ਪਾਸੇ ਇਹ ਵੀ ਮੰਨ ਰਹੇ ਹਨ ਕਿ ਉਹ ਆਪਣਾ ਸਪੱਸ਼ਟੀਕਰਨ ਗੋਲਕ ’ਤੇ ਰੱਖ ਗਏ ਹਨ, ਫਿਰ ਇਹ ਪੁਜਾਰੀ ਹੀ ਦੱਸਣ ਕਿ ਗੋਲਕ ’ਤੇ ਸਪੱਸ਼ਟੀਕਰਨ ਕੌਣ ਰੱਖ ਕੇ ਗਿਆ। ਦੂਸਰਾ ਦੋਸ਼ ਲਾਇਆ ਜਾ ਰਿਹਾ ਹੈ ਕਿ ਦਸਮ ਗੰ੍ਰਥ ਦੇ ਤ੍ਰਿਆ ਚਰਿਤ੍ਰ ਦੇ ਚਰਿਤ੍ਰ ਨੰ: 21, 22, 23 ਵਿੱਚ ਤਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਹੀ ਨਹੀਂ, ਇਸ ਲਈ ਪ੍ਰੋ: ਦਰਸ਼ਨ ਸਿੰਘ ਦੱਸਣ ਕਿ ਉਨਾਂ ਨੇ ਹਵਾਲੇ ਕਿਹੜੇ ਗ੍ਰੰਥ ਵਿੱਚੋਂ ਦਿੱਤੇ। ਗਿਆਨੀ ਜਾਚਕ ਨੇ ਕਿਹਾ ਕਿ ਇਨਾਂ ਚਰਿਤ੍ਰਾਂ ਵਿੱਚ ਵਰਤੇ ਗਏ ਸ਼ਬਦਾਂ ਨੇ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ ਕਿ ਉਹ ਕਿਸ ਵਲ ਇਸ਼ਾਰਾ ਕਰਦੇ ਹਨ। ਵਰਤੇ ਗਏ ਸ਼ਬਦਾਂ ਤੋਂ ਭੁਲੇਖਾ ਖਾ ਕੇ ਤਾਂ ਭਾਈ ਵੀਰ ਸਿੰਘ, ਪ੍ਰੋ: ਪਿਆਰਾ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਪਟਿਆਲਾ, ਡਾ. ਹਰਭਜਨ ਸਿੰਘ ਪੰਜਾਬੀ ਯੂਨੀਵਰਸਿਟੀ ਅਤੇ ਗਿਆਨੀ ਈਸ਼ਰ ਸਿੰਘ ਰਾਮਗੜੀਆ ਆਦਿ ਨੇ ਇਨਾਂ ਚਰਿਤ੍ਰਾਂ ਨੂੰ ਗੁਰੂ ਸਾਹਿਬ ਦੀ ਹੱਡ ਬੀਤੀ ਦੱਸਿਆ। ਪ੍ਰੋ: ਦਰਸ਼ਨ ਸਿੰਘ ਨੇ ਤਾਂ ਇਨਾਂ ਦਾ ਹਵਾਲਾ ਦੇ ਕੇ ਕਿਹਾ ਕਿ ਸਾਡਾ ਸਤਿਗੁਰੂ ਐਸਾ ਨਹੀਂ ਹੋ ਸਕਦਾ, ਇਨਾਂ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜ ਕੇ ਉਨਾਂ ਦਾ ਅਪਮਾਨ ਨਾ ਕਰੋ। ਗੁਰਚਰਨਜੀਤ ਸਿੰਘ ਲਾਂਬਾ ਨੇ ਉਨਾਂ ਦੀ ਇਸ ਸੀ.ਡੀ. ਵਿੱਚੋਂ ਪ੍ਰੋ: ਦਰਸ਼ਨ ਸਿੰਘ ਦੇ ਕਹੇ ਹੋਏ ਸ਼ਬਦ ਤਾਂ ਕੱਟ ਦਿੱਤੇ ਪਰ ਜਿਹੜੇ ਦੂਸਰਿਆਂ ਦੇ ਹਵਾਲੇ ਦਿੱਤੇ ਜਾ ਰਹੇ ਸਨ, ਉਨਾਂ ਨੂੰ ਪ੍ਰੋ: ਦਰਸ਼ਨ ਸਿੰਘ ਦੇ ਕਹੇ ਹੋਏ ਸ਼ਬਦ ਦੱਸ ਕੇ ਉਨਾਂ ਨੂੰ ਪੰਥ ’ਚੋਂ ਛੇਕਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਜੇ ਇਨਾਂ ਚਰਿਤ੍ਰਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਨਹੀਂ ਲਿਖਿਆ ਤਾਂ ਚਰਿਤ੍ਰ ਨੰ: 70 ਦਾ ਕੀ ਕੀਤਾ ਜਾਵੇ, ਜਿੱਥੇ ਲਿਖਿਆ ਹੈ ਕਿ ਨਗਰ ਪਾਉਂਟੇ ਦੇ ਨੇੜੇ ਕਪਾਲ ਮੁਚਨ ਤੀਰਥ ’ਤੇ ਅਸੀਂ ਗਏ, ਜਿੱਥੇ ਸਿੱਖਾਂ ਨੂੰ ਸਿਰੋਪੇ ਦੇਣ ਬਾਰੇ ਸੋਚਿਆ। ਇੱਕ ਵੀ ਪੱਗ ਮੁਲ ਨਾ ਮਿਲਣ ’ਤੇ ਮੈਂ ਇਹ ਸਕੀਮ ਬਣਾਈ ਕਿ ਜਿਹੜਾ ਵੀ ਇੱਥੇ ਮੂਤਤਾ ਵੇਖੋ, ਉਸ ਦੀ ਪੱਗ ਉਤਾਰ ਲਿਆਉ। ਇਸ ਤਰਾਂ ਰਾਤ ਵਿੱਚ 800 ਪੱਗ ਉਤਾਰ ਲਈ ਗਈ, ਜਿਨਾਂ ਨੂੰ ਸਵੇਰੇ ਧੋ ਕੇ ਸਿੱਖਾਂ ਨੂੰ ਦੇ ਦਿੱਤੀਆਂ, ਜਿਹੜੀਆਂ ਬਚ ਗਈਆਂ ਉਹ ਵੇਚ ਦਿੱਤੀਆਂ, ਜਿਹੜੀਆਂ ਫਿਰ ਵੀ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ। ਜਿਹੜੇ ਦਸਮ ਗੰ੍ਰਥ ਦਾ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਮੰਨਦੇ ਹਨ, ਉਹ ਦੱਸਣ ਕਿ ਕੀ ਇਸ ਚਰਿਤ੍ਰ ਦੇ ਲੇਖਕ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹਨ? ਅਤੇ ਕੀ ਉਹ ਯਾਤਰੀਆਂ ਦੇ ਸਿਰਾਂ ਤੋਂ ਪੱਗਾਂ ਲਾਹ ਕੇ ਵੇਚਣ ਵਾਲੇ ਸਨ?

 **********************************************************************************

 hukmnfmy rfhIN lukvyN rUp ‘c dsm gRMQ nMU mfnqf

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਕੌਮ ਦੇ ਮਹਾਨ ਕੀਰਤਨੀਏ ਸਿੱਖ ਫਿਲਾਸਫਰ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਨੂੰ ਅਜੋਕੇ ਜਥੇਦਾਰਾਂ ਵੱਲੋਂ ਪੰਥ ਵਿੱਚੋਂ ਛੇਕਣਾ ਕਾਲਾ ਕਾਰਨਾਮਾ ਹੈ । ਇੱਕ ਗੁਰਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਲੋਕਾਈ ਨੂੰ ਜਾਗਰੂਕ ਕਰਨ ਹਿੱਤ ਵਿੱਢੀ ਮੁਹਿੰਮ ਨੂੰ ਰੋਕਣ ਲਈ ਉਸ ਨੂੰ ਪੰਥ ਨਾਲੋਂ ਵੱਖ ਕਰਨਾ ਪੁਜਾਰੀਆਂ ਦੀ 21ਵੀਂ ਸਦੀ ਦੀ ਸੱਭ ਤੋਂ ਮਾੜੀ ਕਾਰਵਾਈ ਹੈ। ਜੋ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਾਰ ਕੇ ਲੁਕਵੇਂ ਰੂਪ ਵਿੱਚ ਦਸ਼ਮ ਗ੍ਰੰਥ ਨੂੰ ਮਾਨਤਾ ਦੇਣ ਬਰਾਬਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਾਨਕ ਦੇਵ ਮਿਸ਼ਨ ਜਥੇਬੰਦੀ ਦੇ ਨੌਜਵਾਨ ਆਗੂ ਅਤੇ ਸਿੱਖ ਮਿਸ਼ਨਰੀ ਸ. ਇਕਵਾਕ ਸਿੰਘ ਪੱਟੀ ਨੇ ਗੱਲਬਾਤ ਦੌਰਾਨ ਕੀਤਾ। ਸ. ਪੱਟੀ ਨੇ ਕਿਹਾ ਕਿ ਪ੍ਰੋ. ਖਾਲਸਾ ਨੂੰ ਪੁਜਾਰੀਆਂ ਨੇ ਆਪਣੇ ਅੱਗੇ ਪੇਸ਼ ਹੋਣ ਦੀ ਥਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਬਦਲੇ ਪੰਥ ਵਿੱਚੋਂ ਛੇਕਿਆ ਹੈ। ਉਹਨਾਂ ਨੇ ਪ੍ਰੋ. ਖ਼ਾਲਸਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਭੁਗਤਨ ਵਾਲੇ ਬਹੁਗਿਣਤੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਤੌਰ ‘ਤੇ ਜਾਂ ਪ੍ਰੋ. ਖਾਲਸਾ ਨੂੰ ਅੱਗੇ ਲਗਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਜਾਵੇ ਤਾਂ ਕਿ ਨਕਲੀ ਹੁਕਮਨਾਮਿਆਂ ਦੀ ਪ੍ਰਥਾ ਨੂੰ ਹੀ ਛੇਕ ਕੇ ਇਸ ਹੁਕਮਨਾਮੇ ਨੂੰ ਰੱਦ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਧਾਂਤਕ ਕਾਰਵਾਈ ਕਤਿੀ ਜਾ ਸਕੇ। ਅੱਜ ਪੁਜਾਰੀਵਾਦ ਵਿਰੁੱਧ ਵੱਡੀ ਮੁਹਿੰਮ ਵਿੱਢਣ ਦੀ ਲੋੜ ਹੈ ਤਾਂ ਕਿ ਗੁਰਮਤਿ ਸਿਧਾਂਤ ਲਾਗੂ ਕੀਤੇ ਜਾ ਸਕਣ ਨਹੀਂ ਤਾਂ ਇਹਨਾਂ ਨੇ ਦਸ਼ਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕਰਵਾਉਣ ਲੱਗਿਆਂ ਦੇਰ ਨਹੀਂ ਲਾਉਣੀ। 

Last Updated ( Tuesday, 23 February 2010 )
 
< Prev   Next >
Advertisement
Advertisement
Advertisement
Advertisement